ਬਾਬਾ ਸਿੱਦੀਕੀ ਕਤਲ ਕਾਂਡ ‘ਚ ਵੱਡਾ ਖੁਲ੍ਹਾਸਾ, ਪੜ੍ਹੋ ਵੇਰਵਾ

ਮੁੰਬਈ, 28 ਜਨਵਰੀ 2025 – ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿੱਦੀਕੀ ਦੀ ਪਿਛਲੇ ਸਾਲ 2024 ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫਿਲਮ ਇੰਡਸਟਰੀ ਨਾਲ ਜੁੜੇ ਲੋਕ ਅਤੇ ਇੱਥੋਂ ਤੱਕ ਕਿ ਜਾਣੀਆਂ-ਪਛਾਣੀਆਂ ਹਸਤੀਆਂ ਵੀ ਉਨ੍ਹਾਂ ਦੀ ਮੌਤ ਨਾਲ ਸਦਮੇ ‘ਚ ਸਨ। ਹੁਣ ਬਾਬਾ ਸਿੱਦੀਕੀ ਦੇ ਕਤਲ ਮਾਮਲੇ ‘ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਉਸ ਨੂੰ ਮਾਰਨ ਵਾਲੇ ਸ਼ੂਟਰ ਨੇ ਕਬੂਲ ਕੀਤਾ ਹੈ ਕਿ ਕਾਂਗਰਸੀ ਨੇਤਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਪੁਲਸ ਪੁੱਛਗਿੱਛ ਦੌਰਾਨ ਉਸ ਨੇ ਅਨਮੋਲ ਬਿਸ਼ਨੋਈ ਦਾ ਨਾਮ ਲਿਆ ਅਤੇ ਦੱਸਿਆ ਕਿ ਬਿਸ਼ਨੋਈ ਨੇ ਬਾਬਾ ਸਿੱਦੀਕੀ ਨੂੰ ਕਿਉਂ ਮਾਰਿਆ ਸੀ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਪੁਲਸ ਇਸ ਮਾਮਲੇ ‘ਚ 25 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਗੈਂਗਸਟਰ ਅਨਮੋਲ ਬਿਸ਼ਨੋਈ ਨੇ ਦਾਊਦ ਇਬਰਾਹਿਮ ਨਾਲ ਕਨੈਕਸ਼ਨ ਅਤੇ 1993 ਦੇ ਮੁੰਬਈ ਧਮਾਕਿਆਂ ‘ਚ ਸ਼ਾਮਲ ਹੋਣ ਕਾਰਨ ਬਾਬਾ ਸਿੱਦੀਕੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਉਸ ਨੇ ਸ਼ੂਟਰ ਸ਼ਿਵਕੁਮਾਰ ਗੌਤਮ ਨੂੰ ਬਾਬਾ ਸਿੱਦੀਕੀ ਨੂੰ ਮਾਰਨ ਦਾ ਹੁਕਮ ਦਿੱਤਾ ਸੀ। ਇਹ ਖੁਲਾਸਾ ਦੋਸ਼ੀ ਸ਼ੂਟਰ ਨੇ ਪੁਲਸ ਨੂੰ ਦਿੱਤੇ ਆਪਣੇ ਇਕਬਾਲੀਆ ਬਿਆਨ ‘ਚ ਕੀਤਾ ਹੈ।

ਦੱਸ ਦੇਈਏ ਕਿ ਦੋਸ਼ੀ ਸ਼ੂਟਰ ਸ਼ਿਵਕੁਮਾਰ ਗੌਤਮ ਦਾ ਇਕਬਾਲੀਆ ਬਿਆਨ 12 ਅਕਤੂਬਰ ਨੂੰ ਬਾਬਾ ਸਿੱਦੀਕੀ ਦੇ ਕਤਲ ਮਾਮਲੇ ‘ਚ ਦਾਇਰ ਚਾਰਜਸ਼ੀਟ ਦਾ ਹਿੱਸਾ ਹੈ। ਦੋਸ਼ੀ ਨੇ ਪੁਲਸ ਸਾਹਮਣੇ ਦਾਅਵਾ ਕੀਤਾ ਕਿ ਉਸ ਨੂੰ ਬਾਬਾ ਸਿੱਦੀਕੀ ਜਾਂ ਉਸ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਨੂੰ ਮਾਰਨ ਲਈ ਕਿਹਾ ਗਿਆ ਸੀ। ਉਸ ਨੂੰ ਕਤਲ ਦੇ ਬਦਲੇ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਰਿਪੋਰਟਾਂ ਅਨੁਸਾਰ, ਦੋਸ਼ੀ ਸ਼ੂਟਰ ਨੇ ਪੁਲਸ ਨੂੰ ਦੱਸਿਆ ਹੈ ਕਿ ਉਹ ਪੁਣੇ ‘ਚ ਸਕ੍ਰੈਪ ਕੁਲੈਕਟਰ ਵਜੋਂ ਕੰਮ ਕਰਦਾ ਸੀ। ਉਹ ਇਹ ਸਮਾਨ ਸਹਿ-ਮੁਲਜ਼ਮ ਹਰੀਸ਼ ਕੁਮਾਰ ਕਸ਼ਯਪ ਨੂੰ ਵੇਚਦਾ ਸੀ। ਸ਼ੂਟਰ ਨੇ ਕਿਹਾ ਕਿ ਕਸ਼ਯਪ ਕਬਾੜ ਦੀ ਦੁਕਾਨ ਚਲਾਉਂਦਾ ਸੀ ਅਤੇ ਉਸ ਨੇ ਉਸਦੇ ਰਹਿਣ ਦਾ ਪ੍ਰਬੰਧ ਕੀਤਾ ਸੀ। ਇਸ ਦੌਰਾਨ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਪ੍ਰਵੀਨ ਲੋਂਕਰ ਅਤੇ ਉਸ ਦੇ ਭਰਾ ਵਜੋਂ ਹੋਈ।ਧਿਆਨ ਦੇਣ ਯੋਗ ਹੈ ਕਿ 12 ਅਕਤੂਬਰ, 2025 ਨੂੰ 3 ਹਮਲਾਵਰਾਂ ਨੇ ਮੁੰਬਈ ਦੇ ਬਾਂਦਰਾ ਪੂਰਬੀ ਇਲਾਕੇ ‘ਚ ਬਾਬਾ ਸਿੱਦੀਕੀ ਦੀ ਉਨ੍ਹਾਂ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ, ਪੁਲਸ ਹੁਣ ਤੱਕ 25 ਤੋਂ ਵੱਧ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ‘ਚ ਬਿਜਲੀ ਅਤੇ ਫਾਇਰ ਸੇਫ਼ਟੀ ਸਹੂਲਤਾਂ ਦਾ ਆਡਿਟ ਕਰਵਾਉਣ ਦੇ ਹੁਕਮ

ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਦੋਵਾਂ ਦੀ ਮੌਤ