ਬਿਹਾਰ, 14 ਸਤੰਬਰ 2023 – ਬਿਹਾਰ ਦੇ ਮੁਜ਼ੱਫਰਪੁਰ ‘ਚ ਵੀਰਵਾਰ ਨੂੰ ਬਾਗਮਤੀ ਨਦੀ ‘ਚ ਵੱਡਾ ਹਾਦਸਾ ਵਾਪਰ ਗਿਆ। 33 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਨਦੀ ਵਿੱਚ ਡੁੱਬ ਗਈ। ਇਹ ਹਾਦਸਾ ਗਾਈਘਾਟ ਥਾਣਾ ਖੇਤਰ ਦੇ ਬੇਨਿਆਬਾਦ ਓਪੀ ਵਿੱਚ ਸਵੇਰੇ 9.30 ਵਜੇ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਨਦੀ ‘ਚ ਤੇਜ਼ ਬਹਾਅ ਕਾਰਨ ਕਿਸ਼ਤੀ ਨੂੰ ਰੱਸੀ ਦੀ ਮਦਦ ਨਾਲ ਪਾਰ ਕੀਤਾ ਜਾ ਰਿਹਾ ਸੀ। ਫਿਰ ਅਚਾਨਕ ਰੱਸੀ ਟੁੱਟ ਗਈ। ਕਿਸ਼ਤੀ ਨਦੀ ਵਿੱਚ ਪਲਟ ਗਈ।
ਹੁਣ ਤੱਕ 20 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। 16 ਲੋਕਾਂ ਦੀ ਭਾਲ ਜਾਰੀ ਹੈ। ਕਿਸ਼ਤੀ ਵਿੱਚ ਜ਼ਿਆਦਾਤਰ ਸਕੂਲੀ ਬੱਚੇ ਸਨ।
ਪਿੰਡ ਵਿੱਚ ਕੋਈ ਪੁਲ ਨਾ ਹੋਣ ਕਾਰਨ ਬੱਚੇ ਅਤੇ ਆਸ-ਪਾਸ ਦੇ ਲੋਕ ਇਸ ਰਸਤੇ ਆਉਂਦੇ-ਜਾਂਦੇ ਰਹਿੰਦੇ ਸਨ। SDRF-NDRF ਦੀ ਟੀਮ ਗਾਈਘਾਟ ਅਤੇ ਬੇਨਿਆਬਾਦ ਪੁਲਿਸ ਦੇ ਨਾਲ ਮੌਕੇ ‘ਤੇ ਪਹੁੰਚ ਗਈਆਂ ਹਨ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਮੁਜ਼ੱਫਰਪੁਰ ਦੇ ਐਸਕੇਐਮਸੀਐਚ ਵਿੱਚ ਨਵੇਂ ਬਣੇ ਪੀਕੂ ਵਾਰਡ ਦਾ ਉਦਘਾਟਨ ਕਰਨ ਆਏ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਡੀਐਮ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਜੋ ਵੀ ਜ਼ਖਮੀ ਹੋਏ ਹਨ, ਸਰਕਾਰ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰੇਗੀ।