ਗੁਰੂਘਰਾਂ ਖਿਲਾਫ ਵਿਵਾਦਤ ਟਿੱਪਣੀ ਕਰਨ ਨੂੰ ਲੈ ਕੇ ਬੀਜੇਪੀ ਆਗੂਆਂ ਨੇ ਬੀਜੇਪੀ ਆਗੂ ਖਿਲਾਫ ਸ਼ਿਕਾਇਤ ਕਰਵਾਈ ਦਰਜ

ਪਟਿਆਲਾ, 5 ਨਵੰਬਰ 2023 – ਗੁਰੂਘਰਾਂ ਖਿਲਾਫ ਵਿਵਾਦਤ ਟਿੱਪਣੀ ਕਰਨ ਵਾਲੇ ਭਾਜਪਾ ਆਗੂ ਸੰਦੀਪ ਦਾਇਮਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਬੀਜੇਪੀ ਪੰਜਾਬ ਮਹਿਲਾ ਪ੍ਰਧਾਨ ਬੀਬਾ ਜੈ ਇੰਦਰ ਕੌਰ, ਅਮਰਪਾਲ ਸਿੰਘ ਬੋਨੀ ਅਜਨਾਲਾ, ਪ੍ਰਿਤਪਾਲ ਸਿੰਘ ਬਲੀਏਵਾਲ , ਕੰਵਰਵੀਰ ਸਿੰਘ ਟੌਹੜਾ ਨੇ ਰਾਜਸਥਾਨ ਦੇ ਆਗੂ ਸੰਦੀਪ ਦਾਇਮਾ ਵੱਲੋਂ ਸਾਡੇ ਪਵਿੱਤਰ ਗੁਰਦੁਆਰਿਆਂ ਅਤੇ ਮਸਜਿਦਾਂ ਖ਼ਿਲਾਫ਼ ਦਿੱਤੇ ਗਏ ਨਫ਼ਰਤ ਭਰੇ ਭਾਸ਼ਣ ਖ਼ਿਲਾਫ਼ ਭਾਜਪਾ ਪੰਜਾਬ ਦੇ ਆਗੂਆਂ ਨਾਲ ਮਿਲ ਕੇ ਸੈਕਟਰ-39 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।

ਕਿਹਾ, ਸੱਭਿਅਕ ਸਮਾਜ ਵਿੱਚ ਅਜਿਹੀ ਨਫ਼ਰਤ ਦੀ ਕੋਈ ਥਾਂ ਨਹੀਂ ਹੈ ਅਤੇ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੀਜੇਪੀ ਨੇ ਗੁਰੂਘਰਾਂ ਖਿਲਾਫ ਵਿਵਾਦਤ ਟਿੱਪਣੀ ਕਰਨ ਵਾਲੇ ਲੀਡਰ ਨੂੰ ਕੀਤਾ ਪਾਰਟੀ ‘ਚੋਂ ਬਾਹਰ

ਅੱਜ ਵਿਸ਼ਵ ਕੱਪ ‘ਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਮੁਕਾਬਲਾ