ਗੁਜਰਾਤ, 8 ਦਸੰਬਰ 2022 – ਗੁਜਰਾਤ ਦੀਆਂ 182 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਵੱਡੀਆਂ ਸੀਟਾਂ ‘ਤੇ ਜਾਮਨਗਰ ਤੋਂ ਭਾਜਪਾ ਦੀ ਰਿਵਾਬਾ ਪਿੱਛੇ ਚੱਲ ਰਹੀ ਹੈ। ਜਦੋਂ ਕਿ ਅਹਿਮਦਾਬਾਦ ਤੋਂ ਸੀਐਮ ਭੂਪੇਂਦਰ ਪਟੇਲ ਨੂੰ ਬੜ੍ਹਤ ਮਿਲੀ ਹੈ। ਹਾਲਾਂਕਿ ਭਾਜਪਾ ਨੇਤਾ ਹਾਰਦਿਕ ਪਟੇਲ ਵੀਰਮਗਾਮ ਤੋਂ ਪਿੱਛੇ ਚੱਲ ਰਹੇ ਹਨ। ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ 122 ਸੀਟਾਂ ‘ਤੇ ਅਤੇ ਕਾਂਗਰਸ 56 ਸੀਟਾਂ ‘ਤੇ ਅੱਗੇ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ 3 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਗੁਜਰਾਤ ਵਿੱਚ ਸਵੇਰੇ 8 ਵਜੇ ਤੋਂ ਅੱਧਾ ਘੰਟਾ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਗਈ। ਇਸ ਤੋਂ ਬਾਅਦ ਈਵੀਐਮ ਤੋਂ ਗਿਣਤੀ ਸ਼ੁਰੂ ਹੋ ਗਈ। ਇਸ ਵਾਰ ਰਾਜ ਵਿੱਚ ਦੋਵਾਂ ਪੜਾਵਾਂ ਵਿੱਚ 64.3% ਵੋਟਿੰਗ ਹੋਈ। ਇਹ ਪਿਛਲੀ ਵਾਰ ਦੇ 69.2% ਤੋਂ ਲਗਭਗ 5% ਘੱਟ ਹੈ। ਪਿਛਲੀਆਂ ਪੰਜ ਚੋਣਾਂ ਵਿੱਚੋਂ ਤਿੰਨ ਵਿੱਚ ਭਾਜਪਾ ਦੇ ਵੋਟ ਪ੍ਰਤੀਸ਼ਤ ਵਿੱਚ ਗਿਰਾਵਟ ਕਾਰਨ ਕਾਂਗਰਸ ਨੂੰ ਫਾਇਦਾ ਹੋਇਆ ਹੈ। ਹਾਲਾਂਕਿ, 2012 ਦੀਆਂ ਚੋਣਾਂ ਵਿੱਚ ਵੋਟਿੰਗ ਵਿੱਚ 13% ਵਾਧੇ ਦੇ ਬਾਵਜੂਦ ਭਾਜਪਾ ਨੇ ਦੋ ਸੀਟਾਂ ਗੁਆ ਦਿੱਤੀਆਂ।