ਬੀਜੇਪੀ ਵਿਧਾਇਕ ਨੇ ਸ਼ਿੰਦੇ ਗਰੁੱਪ ਦੇ ਨੇਤਾ ਮਹੇਸ਼ ਗਾਇਕਵਾੜ ਨੂੰ ਥਾਣੇ ਅੰਦਰ ਮਾਰੀ ਗੋ+ਲੀ, ਕੀਤੀ 4 ਰਾਊਂਡ ਫਾਇਰਿੰਗ

  • ਭਾਜਪਾ ਵਿਧਾਇਕ ਗਣਪਤ ਗਾਇਕਵਾੜ ਨੇ ਥਾਣੇ ਅੰਦਰ ਕੀਤੀ 4 ਰਾਊਂਡ ਫਾਇਰਿੰਗ
  • ਦੋਵੇਂ ਜ਼ਮੀਨੀ ਵਿਵਾਦ ਸੁਲਝਾਉਣ ਆਏ ਸੀ

ਮੁੰਬਈ, 3 ਫਰਵਰੀ 2024 – ਮਹਾਰਾਸ਼ਟਰ ਦੇ ਉਲਹਾਸਨਗਰ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਅਤੇ ਉਨ੍ਹਾਂ ਦੇ ਇਕ ਸਾਥੀ ਨੇ ਸ਼ਿੰਦੇ ਧੜੇ ਦੇ ਨੇਤਾ ਮਹੇਸ਼ ਗਾਇਕਵਾੜ ਨੂੰ ਥਾਣੇ ਦੇ ਅੰਦਰ ਗੋਲੀ ਮਾਰ ਦਿੱਤੀ।

ਦੋਵੇਂ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਉਣ ਹਿਲਲਾਈਨ ਥਾਣੇ ਪਹੁੰਚੇ ਸਨ। ਜਿੱਥੇ ਪਹਿਲਾਂ ਬਹਿਸ ਹੋਈ। ਇਸ ਦੌਰਾਨ ਗਣਪਤ ਨੇ ਇੰਸਪੈਕਟਰ ਦੇ ਸਾਹਮਣੇ ਹੀ ਮਹੇਸ਼ ‘ਤੇ ਚਾਰ ਰਾਉਂਡ ਫਾਇਰ ਕੀਤੇ। ਪੁਲਸ ਨੇ ਦੋਸ਼ੀ ਵਿਧਾਇਕ ਨੂੰ ਹਿਰਾਸਤ ‘ਚ ਲੈ ਲਿਆ ਹੈ।

ਦਰਅਸਲ ਮਹੇਸ਼ ਅਤੇ ਗਣਪਤ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਲਈ ਥਾਣੇ ਗਏ ਸਨ। ਜਦੋਂ ਉਹ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਅਤੇ ਉਸ ਦੇ ਸਾਥੀ ਨੇ ਮਹੇਸ਼ ਗਾਇਕਵਾੜ ‘ਤੇ ਚਾਰ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਵਿੱਚੋਂ ਦੋ ਗੋਲੀਆਂ ਮਹੇਸ਼ ਗਾਇਕਵਾੜ ਨੇ ਅਤੇ ਦੋ ਉਸਦੇ ਦੋਸਤ ਰਾਹੁਲ ਪਾਟਿਲ ਨੂੰ ਲੱਗੀਆਂ।

ਜ਼ਖਮੀ ਗਾਇਕਵਾੜ ਅਤੇ ਪਾਟਿਲ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀ ਵਿਧਾਇਕ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ।

ਗਣਪਤ ਗਾਇਕਵਾੜ ਹੁਣ ਤੀਜੀ ਵਾਰ ਵਿਧਾਇਕ ਹਨ। ਗਣਪਤ ਗਾਇਕਵਾੜ ਕਲਿਆਣ ਪੂਰਬੀ ਸੀਟ ਤੋਂ ਤੀਜੀ ਵਾਰ ਵਿਧਾਇਕ ਹਨ। ਇਸ ਤੋਂ ਪਹਿਲਾਂ ਉਹ ਦੋ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ ਅਤੇ ਜਿੱਤੇ ਹਨ। ਉਹ ਤੀਜੀ ਵਾਰ ਭਾਜਪਾ ਤੋਂ ਵਿਧਾਇਕ ਬਣੇ।

ਜਦੋਂ ਕਿ ਦੌਰਾਨ ਮਹੇਸ਼ ਗਾਇਕਵਾੜ ਕਲਿਆਣ (ਪੂਰਬੀ) ਤੋਂ ਸ਼ਿਵ ਸੈਨਾ ਦੇ ਕਾਰਪੋਰੇਟਰ ਹਨ। ਉਹ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।

ਸ਼ਿਵ ਸੈਨਾ (ਯੂਬੀਟੀ) ਨੇ ਗੋਲੀਬਾਰੀ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਦੇ ਬੁਲਾਰੇ ਆਨੰਦ ਦੂਬੇ ਨੇ ਕਿਹਾ, “ਸਾਡੇ ਠਾਣੇ, ਮਹਾਰਾਸ਼ਟਰ ਵਿੱਚ ਕੀ ਹੋ ਰਿਹਾ ਹੈ, ਭਾਜਪਾ ਦੇ ਮੌਜੂਦਾ ਵਿਧਾਇਕ ਉਲਹਾਸਨਗਰ ਥਾਣੇ ਦੇ ਅੰਦਰ ਗੋਲੀਬਾਰੀ ਕਰ ਰਹੇ ਹਨ। ਗੋਲੀਬਾਰੀ ਦੀ ਘਟਨਾ ਵਿੱਚ ਗੋਲੀ ਲੱਗਣ ਵਾਲਾ ਵਿਅਕਤੀ ਮੁੱਖ ਮੰਤਰੀ ਅਤੇ ਇੱਕ ਸਾਬਕਾ ਕਾਰਪੋਰੇਟਰ ਦਾ ਕਰੀਬੀ ਹੈ। ਭਾਵ, ਦੋਵੇਂ ਪਾਰਟੀਆਂ ਸੱਤਾ ਵਿੱਚ ਹਨ, ਤਾਂ ਅਸੀਂ ਕੀ ਸਮਝੀਏ ਕਿ ਇਨ੍ਹਾਂ ਲੋਕਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਸੂਬਾ ਸਰਕਾਰ ਦੇ ਦੋਵੇਂ ਇੰਜਣ ਫੇਲ੍ਹ ਹੋ ਚੁੱਕੇ ਹਨ। ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਜੀ, ਕਿਰਪਾ ਕਰਕੇ ਧਿਆਨ ਦਿਓ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਭਾਰਤ, ਹੁਣ ਦੱਖਣੀ ਅਫਰੀਕਾ ਨਾਲ ਹੋਵੇਗਾ ਮੁਕਾਬਲਾ

ਪੰਜਾਬ ਦੇ ਮਿੰਨੀ ਗੋਆ ਵਿੱਚ ਅੱਜ ਹੋਵੇਗੀ NRI ਮਿਲਣੀ: ਸਰਕਾਰ ਵੱਲੋਂ 1000 ਸ਼ਿਕਾਇਤਾਂ ਸੁਣੀਆਂ ਜਾਣਗੀਆਂ