- ਪੰਚਕੂਲਾ ਦੇ ਭਾਜਪਾ ਦੇ ਉਮੀਦਵਾਰਾਂ ਨਾਲ ਕੀਤੀ ਅਹਿਮ ਮੀਟਿੰਗ
- ਤੇਜਿੰਦਰ ਸਿੰਘ ਸਰਾਂ ਨੇ ਕਿਹਾ … ਪੰਚਕੂਲਾ ਦਾ ਮੇਅਰ ਹੋਵੇਗਾ ਭਾਜਪਾ ਦਾ
ਪੰਚਕੂਲਾ, 22 ਦਸੰਬਰ 2020 – ਪੰਚਕੂਲਾ ਵਿਖੇ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਦੀ ਅਗਵਾਈ ਹੇਠ ਪੰਚਕੂਲਾ ਵਿੱਚ ਭਾਜਪਾ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਦੇ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਤਹਿਤ ਭਾਜਪਾ ਦੇ ਚੰਡੀਗੜ੍ਹ ਸਟੇਟ ਸਕੱਤਰ ਤੇਜਿੰਦਰ ਸਿੰਘ ਸਰ੍ਹੋਂ ਨੂੰ ਪੰਚਕੂਲਾ ਚੋਣਾਂ ਲਈ ਕੋ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਤੇਜਿੰਦਰ ਸਿੰਘ ਸਰਾਂ ਨੇ ਪੰਚਕੂਲਾ ਚੋਣਾਂ ਲਈ ਕੋ -ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਪੰਚਕੂਲਾ ਦੇ ਉਮੀਦਵਾਰਾਂ, ਅਹਿਮ ਅਹੁਦੇਦਾਰਾਂਅਤੇ ਭਾਜਪਾ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ, ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਸੰਗਠਨ ਮੰਤਰੀ ਦਿਨੇਸ਼ ਕੁਮਾਰ ਵੀ ਹਾਜ਼ਰ ਸਨ।
ਅੱਜ ਪੰਚਕੂਲਾ ਵਿਖੇ ਮੇਅਰ ਚੋਣ ਮੁਹਿੰਮ ਦੇ ਦਫਤਰ ਵਿਖੇ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਨੇਤਾ ਤੇਜਿੰਦਰ ਸਿੰਘ ਸਰਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਚਕੂਲਾ ਵਿੱਚ ਭਾਜਪਾ ਦਾ ਜੇਤੂ ਉਮੀਦਵਾਰ ਹੀ ਮੇਅਰ ਬਣਨ ਜਾ ਰਿਹਾ ਹੈ ਅਤੇ ਹੂੰਝਾ ਫੇਰੂ ਜਿੱਤ ਪ੍ਰਾਪਤ ਕਰਕੇ ਪੰਚਕੂਲਾ ਦੇ ਵਾਸੀ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਖੱਟਰ ਸਰਕਾਰ ਵੱਲੋਂ ਕੀਤੇ ਗਏ ਸਰਬ ਪੱਖੀ ਵਿਕਾਸ ਨੂੰ ਵੋਟ ਦੇਣ ਦਾ ਮਨ ਬਣਾਈ ਬੈਠੇ ਹਨ ,ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਹੁਣੇ ਤੋਂ ਹੀ ਸਕਤੇ ਵਿੱਚ ਹਨ।
ਤੇਜਿੰਦਰ ਸਿੰਘ ਸਰਾਂ ਨੇ ਕਿਹਾ ਕਿ ਅੱਜ ਭਾਜਪਾ ਦੇ ਸੰਗਠਨ ਮੰਤਰੀ ਦਿਨੇਸ਼ ਕੁਮਾਰ ਵੱਲੋਂ ਭਾਜਪਾ ਦੇ ਵਰਕਰਾਂ ਨਾਲ ਕੀਤੀ ਗਈ ਇਸ ਮੀਟਿੰਗ ਤੋਂ ਬਾਅਦ ਭਾਜਪਾ ਦੇ ਵਰਕਰ ਭਾਜਪਾ ਵਰਕਰਾਂ ਦੇ ਹੌਸਲੇ ਪਹਿਲਾਂ ਦੇ ਮੁਕਾਬਲਤਨ ਹੋਰ ਵਧ ਗਏ ਹਨ ਜਦਕਿ ਵਿਰੋਧੀ ਪਾਰਟੀਆਂ ਵਿਚ ਇਸ ਮੀਟਿੰਗ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਿਆਸੀ ਜ਼ਮੀਨ ਤਲਾਸ਼ਣ ਵਿੱਚ ਦਿੱਕਤ ਆ ਰਹੀ ਹੈ ਕਿ ਉਹ ਕਰਨ ਤਾਂ ਕੀ ਕਰਨ ਕਿਉਂਕਿ ਭਾਜਪਾ ਲੋਕਾਂ ਦੁਆਰਾ ਚੁਣੀ ਹੋਈ ਲੋਕਾਂ ਦੀ ਹੀ ਪਾਰਟੀ ਹੈ।
ਇਸ ਮੀਟਿੰਗ ਦੌਰਾਨ ਪਾਰਟੀ ਦੇ ਚੰਡੀਗੜ੍ਹ ਪ੍ਰਦੇਸ਼ ਜਨਰਲ ਸਕੱਤਰ ਰਾਮਵੀਰ ਭੱਟੀ, ਅਮਿਤ ਰਾਣਾ ,ਰਾਜਿੰਦਰ ਸ਼ਰਮਾ ਰਵਿੰਦਰ ਪਠਾਣੀਆ ਜਤਿੰਦਰ ਮਲਹੋਤਰਾ ਅਮਜ਼ਦ ਚੌਧਰੀ ਵਿਜੇ ਰਾਣਾ ਵੀ ਹਾਜ਼ਰ ਸਨ।