ਲਾੜੀ ਦੀ ਹਾਰਟ ਅਟੈਕ ਨਾਲ ਮੌਤ: ਫੇਰ ਪਰਿਵਾਰ ਨੇ ਛੋਟੀ ਭੈਣ ਦਾ ਕੀਤਾ ਵਿਆਹ, ਡੋਲੀ ਤੋਰ ਕੀਤਾ ਵੱਡੀ ਧੀ ਦਾ ਅੰਤਿਮ ਸਸਕਾਰ

ਗੁਜਰਾਤ, 26 ਫਰਵਰੀ 2023 – ਗੁਜਰਾਤ ਦੇ ਭਾਵਨਗਰ ਸ਼ਹਿਰ ਵਿੱਚ ਇੱਕ ਪਰਿਵਾਰ ਦਾ ਵਿਆਹ ਸਮਾਗਮ ਉਸ ਸਮੇਂ ਮਾਤਮ ਵਿੱਚ ਬਦਲ ਗਿਆ ਜਦੋਂ ਰਸਮਾਂ ਦੌਰਾਨ ਲਾੜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰ ਬਾਰਾਤ ਨੂੰ ਖਾਲੀ ਹੱਥ ਵਾਪਸ ਭੇਜਣ ਦੀ ਬਜਾਏ ਲਾੜੀ ਦੇ ਪਰਿਵਾਰ ਵਾਲਿਆਂ ਨੇ ਲਾੜੇ ਨਾਲ ਆਪਣੀ ਛੋਟੀ ਧੀ ਦਾ ਵਿਆਹ ਕਰਵਾ ਦਿੱਤਾ। ਵਿਆਹ ਦੌਰਾਨ ਲਾੜੀ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਦੇ ਕੋਲਡ ਸਟੋਰੇਜ ਵਿੱਚ ਰੱਖਿਆ ਗਿਆ ਅਤੇ ਛੋਟੀ ਧੀ ਦੇ ਜਾਣ ਤੋਂ ਬਾਅਦ ਉਸ ਦਾ ਸਸਕਾਰ ਕਰ ਦਿੱਤਾ ਗਿਆ।

ਭਾਵਨਗਰ ਸ਼ਹਿਰ ਦੇ ਸੁਭਾਸ਼ਨਗਰ ਇਲਾਕੇ ‘ਚ ਰਹਿਣ ਵਾਲੇ ਭਰਵਾੜ ਪਰਿਵਾਰ ਦੀ ਜੀਨਾ ਰਾਠੌੜ ਦੀ ਵੱਡੀ ਬੇਟੀ ਹੇਤਲ ਦਾ ਵਿਆਹ ਬੁੱਧਵਾਰ ਨੂੰ ਨਾਰੀ ਪਿੰਡ ਦੇ ਵਿਸ਼ਾਲ ਰਣਭਾਈ ਨਾਲ ਹੋਣਾ ਸੀ। ਸ਼ਾਮ ਨੂੰ ਬਰਾਤ ਭਾਵਨਗਰ ਪਹੁੰਚ ਗਈ ਸੀ ਅਤੇ ਵਿਆਹ ਦੀਆਂ ਹੋਰ ਰਸਮਾਂ ਪੂਰੀਆਂ ਹੋ ਰਹੀਆਂ ਸਨ।

ਇਸ ਦੌਰਾਨ ਜਦੋਂ ਹੇਤਲ ਨੂੰ ਚੱਕਰ ਆਉਣ ਲੱਗੇ ਤਾਂ ਉਹ ਖੁੱਲ੍ਹੀ ਹਵਾ ‘ਚ ਸਾਹ ਲੈਣ ਲਈ ਛੱਤ ‘ਤੇ ਚਲੀ ਗਈ। ਹੇਤਲ ਛੱਤ ‘ਤੇ ਬੇਹੋਸ਼ ਹੋ ਗਈ। ਪਰਿਵਾਰ ਵਾਲੇ ਹੇਤਲ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਹੇਤਲ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਕੁਝ ਸਮਾਂ ਪਹਿਲਾਂ ਜਿਸ ਘਰ ਵਿੱਚ ਵਿਆਹ ਦੇ ਗੀਤਾਂ ਦੀ ਭਰਮਾਰ ਸੀ, ਉੱਥੇ ਹੀ ਧੀ ਦੀ ਮੌਤ ’ਤੇ ਮਾਤਮ ਛਾਇਆ ਹੋਇਆ ਸੀ। ਇਸ ਦੌਰਾਨ ਪਰਿਵਾਰ ਨੇ ਹੇਤਲ ਦੀ ਲਾਸ਼ ਨੂੰ ਹਸਪਤਾਲ ਦੇ ਕੋਲਡ ਸਟੋਰੇਜ ‘ਚ ਰਖਵਾ ਦਿੱਤਾ। ਫਿਰ ਉਸਦਾ ਵਿਆਹ ਸਭ ਤੋਂ ਛੋਟੀ ਧੀ ਯਾਨੀ ਵਿਸ਼ਾਲ ਦੀ ਹੋਣ ਵਾਲੀ ਸਾਲੀ ਨਾਲ ਕਰਵਾ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌ+ਤ

ਗ੍ਰਹਿ ਮੰਤਰਾਲੇ ਨੇ ਅਜਨਾਲਾ ਮਾਮਲੇ ‘ਚ ਮੰਗੀ ਰਿਪੋਰਟ