ਬਜਟ 2024 : ਇਨਕਮ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ, ਪੜ੍ਹੋ ਹੋਰ ਕੀ-ਕੀ ਮਿਲਿਆ ?

ਨਵੀਂ ਦਿੱਲੀ, 1 ਫਰਵਰੀ 2024 – ਅੱਜ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 2024-25 ਦਾ ਬਜਟ ਪੇਸ਼ ਕੀਤਾ ਗਿਆ। ਇਹ ਮੋਦੀ ਸਰਕਰ ਦੇ ਕਾਰਜਕਾਲ ਦਾ ਅੰਤਰਿਮ ਬਜਟ ਹੈ, ਕਿਉਂਕਿ ਆਮ ਚੋਣਾਂ ਅਪ੍ਰੈਲ-ਮਈ ਵਿੱਚ ਹੋਣੀਆਂ ਹਨ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਜੁਲਾਈ ‘ਚ ਪੂਰਾ ਬਜਟ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਵਿੱਤ ਮੰਤਰੀ ਸੀਤਾਰਮਨ ਦੇ ਕਾਰਜਕਾਲ ਦਾ ਇਹ ਛੇਵਾਂ ਬਜਟ ਹੈ।

ਇਨਕਮ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ
ਬਜਟ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਮਾਰਨ ਨੇ ਕਿਹਾ ਕਿ ਇਨਕਮ ਟੈਕਸ ਸਲੈਬ ‘ਚ ਕੋਈ ਬਦਲਾਅ ਨਹੀਂ ਹੋਵੇਗਾ।

ਨਵੀਂ ਟੈਕਸ ਵਿਵਸਥਾ ‘ਚ 7 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਨਵੀਂ ਟੈਕਸ ਵਿਵਸਥਾ ‘ਚ 7 ਲੱਖ ਰੁਪਏ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ।

‘ਇਕ ਕਰੋੜ ਘਰਾਂ ਨੂੰ 300 ਯੂਨਿਟ ਮੁਫਤ ਬਿਜਲੀ’
ਵਿੱਤ ਮੰਤਰੀ ਨੇ ਕਿਹਾ ਕਿ ਰੂਫਟਾਪ ਸੋਲਰ ਐਨਰਜੀ ਰਾਹੀਂ 1 ਕਰੋੜ ਘਰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਸੌਰ ਊਰਜਾ ਰਾਹੀਂ ਪ੍ਰਾਪਤ ਕਰ ਸਕਣਗੇ। 15-18 ਹਜ਼ਾਰ ਰੁਪਏ ਦੀ ਬਚਤ ਹੋਵੇਗੀ। ਈ-ਵਾਹਨਾਂ ਨੂੰ ਚਾਰਜ ਕਰਨ ਲਈ ਵੱਡੇ ਪੱਧਰ ‘ਤੇ ਸਥਾਪਨਾ ਹੋਵੇਗੀ। ਇਸ ਨਾਲ ਵਿਕਰੇਤਾਵਾਂ ਨੂੰ ਕੰਮ ਮਿਲੇਗਾ।

4 ਕਰੋੜ ਕਿਸਾਨਾਂ ਨੂੰ ਫਸਲ ਬੀਮਾ ਦਾ ਹੋਇਆ ਫਾਇਦਾ: ਵਿੱਤ ਮੰਤਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ ਅਤੇ ਸਰਕਾਰ ਗਰੀਬਾਂ ਨੂੰ ਸਸ਼ਕਤ ਬਣਾ ਰਹੀ ਹੈ। 4 ਕਰੋੜ ਕਿਸਾਨਾਂ ਨੂੰ ਫਸਲ ਬੀਮਾ ਦਾ ਲਾਭ ਮਿਲਿਆ ਹੈ। ਮੁਫਤ ਰਾਸ਼ਨ ਨੇ 80 ਕਰੋੜ ਲੋਕਾਂ ਦੀ ਭੋਜਨ ਦੀ ਚਿੰਤਾ ਖਤਮ ਕਰ ਦਿੱਤੀ ਹੈ।

2047 ਤੱਕ ਵਿਕਸਤ ਭਾਰਤ ਬਣਾਵਾਂਗੇ: ਨਿਰਮਲਾ ਸੀਤਾਰਮਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੀ ਸਰਕਾਰ ਨੇ ਰਿਕਾਰਡ ਸਮੇਂ ਵਿੱਚ ਜਨ ਕਲਿਆਣ ਯੋਜਨਾਵਾਂ ਨੂੰ ਪੂਰਾ ਕੀਤਾ। ਅਸੀਂ 2047 ਤੱਕ ਵਿਕਸਤ ਭਾਰਤ ਬਣਾਵਾਂਗੇ। ਦੇਸ਼ ਦੇ 80 ਕਰੋੜ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਗਿਆ। ਸਾਡੀ ਸਰਕਾਰ ਦਾ ਜ਼ੋਰ ਪਿੰਡਾਂ ਦੇ ਵਿਕਾਸ ‘ਤੇ ਹੈ। ਸਾਡੀ ਸਰਕਾਰ ਵਿੱਚ ਦੇਸ਼ ਵਿੱਚ ਨੌਕਰੀਆਂ ਦੇ ਮੌਕੇ ਵਧੇ ਹਨ। ਕਿਸਾਨਾਂ ਦੀ ਆਰਥਿਕ ਆਮਦਨ ਵਿੱਚ ਵਾਧਾ ਹੋਇਆ ਹੈ।

ਰੇਲਵੇ ਨੂੰ ਬਜਟ ਵਿਚ ਦਿੱਤੀ ਵਿਸ਼ੇਸ਼ ਥਾਂ
ਵਿੱਤੀ ਮੰਤਰੀ ਵਲੋਂ ਰੇਲਵੇ ਨੂੰ ਬਜਟ ’ਚ ਵਿਸ਼ੇਸ਼ ਥਾਂ ਦਿੱਤੀ ਗਈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਛੋਟੇ ਸ਼ਹਿਰਾਂ ਵਿਚ ਮੈਟਰੋ ਦਾ ਵਿਸਥਾਰ ਹੋਵੇਗਾ। ਰੇਲਵੇ ਸਮੁੰਦਰ ਮਾਰਗ ਜੋੜਨ ’ਤੇ ਜ਼ੋਰ ਦਿੱਤਾ। 3 ਰੇਲ ਕੋਰੀਡੋਰ ਸ਼ੁਰੂ ਕੀਤੇ ਜਾਣਗੇ। ਤੇਜ਼ੀ ਨਾਲ ਵਧ ਰਿਹੈ ਟੂਰਿਜ਼ਮ ਸੈਕਟਰ। 40 ਹਜ਼ਾਰ ਆਮ ਰੇਲ ਕੋਚ ਵੰਦੇ ਭਾਰਤ ਵਿਚ ਬਦਲੇ ਜਾਣਗੇ। ਯਾਤਰੀ ਰੇਲਾਂ ਦੇ ਸੰਚਾਲਨ ਵਿਚ ਸੁਧਾਰ ਕੀਤਾ ਜਾਵੇਗਾ।

ਸਾਰਿਆਂ ਨੂੰ ਦਿੱਤਾ ਜਾਵੇਗਾ ਪੱਕਾ ਘਰ
ਵਿੱਤ ਮੰਤਰੀ ਵਲੋਂ ਐਲਾਨ ਕੀਤਾ ਗਿਆ ਕਿ ਮਿਡਲ ਕਲਾਸ ਲਈ ਨਵੀਂ ਰਿਹਾਇਸ਼ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ। ਸੋਲਰ ਊਰਜਾ ਵਾਲੇ ਘਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। 1361 ਮੰਡੀਆਂ ਨੂੰ ਈ.ਨੇਮ ਨਾਲ ਜੋੜਿਆ ਜਾਵੇਗਾ। ਆਸ਼ਾ ਵਰਕਰਾਂ ਨੂੰ ਆਯੁਸ਼ਮਾਨ ਯੋਜਨਾ ਦਾ ਲਾਭ ਮਿਲੇਗਾ। 9 ਤੋਂ 14 ਸਾਲ ਤੱਕ ਦੀਆਂ ਲੜਕੀਆਂ ਦਾ ਟੀਕਾਕਰਨ ਮੁਫ਼ਤ ਕੀਤਾ ਜਾਵੇਗਾ। ਫ਼ਸਲਾਂ ਵਿਚ ਹੋਵੇਗਾ ‘ਨਮੋ’ ਡੀ.ਏ.ਪੀ. ਖ਼ਾਦ ਦਾ ਇਸਤੇਮਾਲ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਅੱਜ ਤੋਂ

40 ਹਜ਼ਾਰ ਰੇਲਵੇ ਕੋਚ ਬਣਾਏ ਜਾਣਗੇ ਵੰਦੇ ਭਾਰਤ ਪੱਧਰ ਦੇ: ਜ਼ਿਆਦਾ ਭੀੜ ਵਾਲੇ ਰੇਲਵੇ ਰੂਟਾਂ ਲਈ ਬਣੇਗਾ ਵੱਖਰਾ ਕੋਰੀਡੋਰ