ਓਡੀਸ਼ਾ: ਪੁਲ ਤੋਂ ਡਿੱਗੀ ਬੱਸ, 5 ਮੌਤਾਂ, 40 ਜ਼ਖਮੀ

ਓਡੀਸ਼ਾ, 16 ਅਪ੍ਰੈਲ 2024 – ਓਡੀਸ਼ਾ ਦੇ ਜਾਜਪੁਰ ਜ਼ਿਲੇ ‘ਚ ਸੋਮਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਕੋਲਕਾਤਾ ਜਾ ਰਹੀ ਇੱਕ ਬੱਸ ਪੁਲ ਤੋਂ ਡਿੱਗ ਗਈ। ਇਸ ਹਾਦਸੇ ‘ਚ ਇਕ ਔਰਤ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖਮੀ ਹੋ ਗਏ।

ਪੁਲਿਸ ਮੁਤਾਬਕ ਇਹ ਹਾਦਸਾ ਨੈਸ਼ਨਲ ਹਾਈਵੇ-16 ‘ਤੇ ਬਾਰਾਬਤੀ ਪੁਲ ‘ਤੇ ਰਾਤ 9 ਵਜੇ ਵਾਪਰਿਆ। ਬੱਸ ਵਿੱਚ 50 ਯਾਤਰੀ ਸਵਾਰ ਸਨ ਅਤੇ ਉਹ ਪੁਰੀ ਤੋਂ ਕੋਲਕਾਤਾ ਜਾ ਰਹੇ ਸਨ।

ਇਸ ਹਾਦਸੇ ਵਿੱਚ ਚਾਰ ਮਰਦਾਂ ਅਤੇ ਇੱਕ ਔਰਤ ਦੀ ਮੌਤ ਹੋ ਗਈ ਹੈ। ਪੁਲਸ ਨੇ ਦੱਸਿਆ ਕਿ 40 ਲੋਕ ਜ਼ਖਮੀ ਹਨ ਅਤੇ ਉਨ੍ਹਾਂ ‘ਚੋਂ 30 ਨੂੰ ਕਟਕ ਐੱਸਸੀਬੀ ਮੈਡੀਕਲ ਕਾਲਜ ਲਿਜਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਕਰਨ ਦਾ ਮਾਮਲਾ: 2 ਗ੍ਰਿਫਤਾਰ: ਮੁੰਬਈ ਕ੍ਰਾਈਮ ਬ੍ਰਾਂਚ ਨੇ ਗੁਜਰਾਤ ਤੋਂ ਕੀਤੇ ਕਾਬੂ

ਹੈਦਰਾਬਾਦ ਨੇ ਬੈਂਗਲੁਰੂ ਨੂੰ 25 ਦੌੜਾਂ ਨਾਲ ਹਰਾਇਆ, ਮੈਚ ‘ਚ ਦੋਵਾਂ ਟੀਮਾਂ ਨੇ ਬਣਾਈਆਂ 523 ਦੌੜਾਂ