ਵੱਡਾ ਹਾਦਸਾ: ਸਵਾਰੀਆਂ ਨਾਲ ਭਰੀ ਬੱਸ ਨਦੀ ‘ਚ ਜਾ ਡਿੱਗੀ: 1 ਦੀ ਮੌਤ – 10 ਲਾਪਤਾ

ਉੱਤਰਾਖੰਡ, 26 ਜੂਨ 2025 – ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ‘ਚ ਵੀਰਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਥੇ ਯਾਤਰੀਆਂ ਨਾਲ ਭਰੀ ਇਕ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਅਲਕਨੰਦਾ ਦਰਿਆ ‘ਚ ਜਾ ਡਿੱਗੀ। ਇਹ ਹਾਦਸਾ ਘੋਲਤੀਰ ‘ਚ ਬਦਰੀਨਾਥ ਹਾਈਵੇਅ ‘ਤੇ ਹੋਇਆ। ਬੱਸ ‘ਚ 18 ਲੋਕ ਸਵਾਰ ਸਨ, ਇਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ, ਜਦੋਂ ਕਿ 7 ਜ਼ਖ਼ਮੀ ਹਨ। 10 ਲੋਕ ਲਾਪਤਾ ਦੱਸੇ ਜਾ ਰਹੇ ਹਨ।

ਦੱਸਣਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਕੇਦਾਰਨਾਥ ਅਤੇ ਰੁਦਰਪ੍ਰਯਾਗ ਦੇ ਵੱਖ-ਵੱਖ ਇਲਾਕਿਆਂ ‘ਚ ਪੈ ਰਹੇ ਭਾਰੀ ਮੀਂਹ ਕਾਰਨ ਅਲਕਨੰਦਾ ਨਦੀ ‘ਚ ਵੀ ਪਾਣੀ ਦਾ ਵਹਾਅ ਤੇਜ਼ ਹੈ। ਅਜਿਹੇ ‘ਚ ਕਿਹਾ ਜਾ ਰਿਹਾ ਹੈ ਕਿ ਬੱਸ ਦੇ ਇਸ ‘ਚ ਡਿੱਗਣ ਨਾਲ ਕਈ ਯਾਤਰੀ ਤੇਜ਼ ਵਹਾਅ ‘ਚ ਰੁੜ੍ਹ ਗਏ ਹਨ। ਫਿਲਹਾਲ ਪ੍ਰਸ਼ਾਸਨ ਵਲੋਂ ਰੈਸਕਿਊ ਆਪਰੇਸ਼ਨ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿੱਚ ਤੜਕਸਾਰ NIA ਦੀ ਛਾਪੇਮਾਰੀ

ਭਗਵੰਤ ਮਾਨ ਦੀ ਨਸ਼ਾ ਤਸਕਰਾਂ ਨੂੰ ਦੋ-ਟੁੱਕ: ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ; ਜਲਦ ਹੀ ਇੱਕ ਹੋਰ ਵੱਡਾ ਤਸਕਰ ਫੜਿਆ ਜਾਵੇਗਾ