ਬਰਾਤੀਆਂ ਨਾਲ ਭਰੀ ਬੱਸ 500 ਮੀਟਰ ਡੂੰਘੀ ਖੱਡ ‘ਚ ਡਿੱਗੀ: 25 ਦੀ ਮੌਤ

ਉੱਤਰਾਖੰਡ, 5 ਅਕਤੂਬਰ 2022 – ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਬਰਾਤੀਆਂ ਨਾਲ ਭਰੀ ਇੱਕ ਬੱਸ 500 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ‘ਚ 25 ਲੋਕਾਂ ਦੀ ਮੌਤ ਹੋ ਗਈ ਹੈ। ਇਹ ਬੱਸ ਜਲੂਸ ਲੈ ਕੇ ਹਰਿਦੁਆਰ ਦੇ ਲਾਲਧਾਂਗ ਤੋਂ ਕਾਰਗਾਓਂ ਜਾ ਰਹੀ ਸੀ। ਸਿਮਦੀ ਪਿੰਡ ਨੇੜੇ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਖੱਡ ਵਿੱਚ ਜਾ ਡਿੱਗੀ।

ਇਹ ਹਾਦਸਾ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਬੀਰਖਲ ਇਲਾਕੇ ਵਿੱਚ ਰਾਤ ਕਰੀਬ 8 ਵਜੇ ਵਾਪਰਿਆ। ਰਾਤ ਹੋਣ ਕਾਰਨ ਬਚਾਅ ਕਾਰਜ ਵਿਚ ਦਿੱਕਤ ਆਈ। ਹਾਦਸੇ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕ ਪਹੁੰਚ ਗਏ ਅਤੇ ਬਚਾਅ ਕਾਰਜ ਵਿੱਚ ਮਦਦ ਕੀਤੀ। ਹਨੇਰਾ ਹੋਣ ਕਾਰਨ ਮੋਬਾਈਲ ਦੀ ਫਲੈਸ਼ ਲਾਈਟ ਨਾਲ ਲਾਸ਼ਾਂ ਅਤੇ ਜ਼ਖ਼ਮੀਆਂ ਦੀ ਭਾਲ ਕੀਤੀ ਗਈ।

ਸੂਬੇ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੱਸ ਵਿੱਚ ਕਰੀਬ 50 ਲੋਕ ਸਵਾਰ ਸਨ। ਪੁਲਿਸ ਅਤੇ SDRF (ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ) ਦੀ ਟੀਮ ਨੇ 21 ਲੋਕਾਂ ਨੂੰ ਬਚਾਇਆ ਹੈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਫੋਨ ’ਤੇ ਹੀ ਮੌਕੇ ’ਤੇ ਪੁੱਜਣ ਦੀ ਹਦਾਇਤ ਕੀਤੀ ਸੀ। ਬਚਾਅ ਕਾਰਜ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਖੁਦ ਡਿਜ਼ਾਸਟਰ ਕੰਟਰੋਲ ਰੂਮ ਪਹੁੰਚੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Operation Lotus: ਵਿਜੀਲੈਂਸ ‘AAP’ ਦੇ 7 ਹੋਰ MLAs ਦੇ ਦਰਜ ਕਰੇਗੀ ਬਿਆਨ

ਜੰਮੂ-ਕਸ਼ਮੀਰ: ਸ਼ੋਪੀਆਂ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, 4 ਅੱਤਵਾਦੀ ਹਲਾਕ