ਯੂਪੀ, 26 ਮਈ 2024 – ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ‘ਚ ਭਿਆਨਕ ਸੜਕ ਹਾਦਸੇ ‘ਚ ਬੱਸ ‘ਚ ਸਵਾਰ 12 ਯਾਤਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਢਾਬੇ ‘ਤੇ ਖੜ੍ਹੀ ਸੀ, ਜਦੋਂ ਉਸ ਨੂੰ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਡੰਪਰ ਨੇ ਟੱਕਰ ਮਾਰ ਦਿੱਤੀ। ਫਿਰ ਉਹ ਪਲਟ ਗਿਆ। ਹਾਦਸੇ ‘ਚ 10 ਯਾਤਰੀ ਜ਼ਖਮੀ ਹੋਏ ਹਨ।
ਬੱਸ ਸਵਾਰ ਯੂਪੀ ਦੇ ਸੀਤਾਪੁਰ ਤੋਂ ਉੱਤਰਾਖੰਡ ਦੇ ਮਾਂ ਪੂਰਨਗਿਰੀ ਮੰਦਰ ਜਾ ਰਹੇ ਸਨ। ਬੱਸ ‘ਚ ਕਰੀਬ 80 ਲੋਕ ਸਵਾਰ ਸਨ। ਹਾਦਸੇ ਦੇ ਸਮੇਂ ਢਾਬੇ ‘ਤੇ ਰੁਕੇ ਹੋਏ ਕਾਰਨ ਜ਼ਿਆਦਾਤਰ ਸਵਾਰੀਆਂ ਬੱਸ ਦੇ ਹੇਠਾਂ ਉੱਤਰੀਆਂ ਹੋਈਆਂ ਸਨ, ਜਦਕਿ ਕੁਝ ਅੰਦਰ ਸੁੱਤੇ ਪਏ ਸਨ। ਡੰਪਰ ਗਿੱਟੀ ਨਾਲ ਲੱਦਿਆ ਹੋਇਆ ਸੀ, ਟੱਕਰ ਤੋਂ ਬਾਅਦ ਬੱਸ ਗਿੱਟੀ ਹੇਠ ਦੱਬ ਗਈ ਅਤੇ ਲੋਕ ਅੰਦਰ ਫਸ ਗਏ। ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 11 ਵਜੇ ਵਾਪਰਿਆ।
ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਯਾਤਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਪੁਲਸ ਵੀ ਪਹੁੰਚ ਗਈ ਪਰ ਯਾਤਰੀ ਇੰਨੇ ਅੰਦਰ ਫਸ ਗਏ ਕਿ ਉਨ੍ਹਾਂ ਨੂੰ ਕੱਢਣਾ ਮੁਸ਼ਕਿਲ ਹੋ ਗਿਆ। ਕੁਝ ਡੰਪਰ ਦੇ ਹੇਠਾਂ ਅਤੇ ਕੁਝ ਬੱਸ ਦੀਆਂ ਸੀਟਾਂ ਵਿੱਚ ਫਸ ਗਏ।
ਹਾਦਸੇ ਨੂੰ ਦੇਖਦੇ ਹੋਏ ਪੁਲਸ ਨੇ ਹੋਰ ਫੋਰਸ ਬੁਲਾ ਲਈ। ਤੁਰੰਤ ਕਰੇਨ ਅਤੇ ਜੇਸੀਬੀ ਮੰਗਵਾਈ ਗਈ। ਉਦੋਂ ਹੀ ਡੰਪਰ ਅਤੇ ਬੱਸ ਨੂੰ ਵੱਖ ਕੀਤਾ ਗਿਆ। ਇਸ ਤੋਂ ਬਾਅਦ ਕਰੀਬ 5 ਘੰਟੇ ਤੱਕ ਚੱਲੇ ਬਚਾਅ ਕਾਰਜ ‘ਚ ਬੱਸ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਸ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚ ਗਈ। ਓਵਰਲੋਡ ਡੰਪਰ ਨੂੰ ਹਟਾਉਣ ਲਈ ਪਹਿਲਾਂ ਕਰੇਨ ਬੁਲਾਈ ਗਈ। ਜਦੋਂ ਡੰਪਰ ਨਹੀਂ ਹਟਾਇਆ ਜਿਸ ਸਕਿਆ ਤਾਂ ਤੁਰੰਤ ਦੂਜੀ ਕਰੇਨ ਬੁਲਾਈ ਗਈ। ਬੱਸ ਵਿੱਚ ਲੱਦੀਆਂ ਗਿੱਟੀਆਂ ਨੂੰ ਬਾਹਰ ਕੱਢ ਲਿਆ ਗਿਆ। ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਡੀਐਮ ਉਮੇਸ਼ ਪ੍ਰਤਾਪ ਸਿੰਘ ਅਤੇ ਐਸਪੀ ਅਸ਼ੋਕ ਕੁਮਾਰ ਮੀਨਾ ਵੀ ਬਚਾਅ ਕਾਰਜ ਦੌਰਾਨ ਕਰੀਬ 5 ਘੰਟੇ ਮੌਕੇ ‘ਤੇ ਰਹੇ।