ਦਿੱਲੀ ‘ਚ ਬੱਚਾ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, CBI ਵੱਲੋਂ 8 ਨਵਜੰਮੇ ਬੱਚੇ ਕੀਤੇ ਗਏ ਰੈਸਕਿਉ

ਨਵੀਂ ਦਿੱਲੀ, 6 ਮਾਰਚ 2024 – ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਦਿੱਲੀ ਦੇ ਕੇਸ਼ਵ ਪੁਰਮ ਇਲਾਕੇ ਵਿੱਚ ਸੀਬੀਆਈ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਸੀਬੀਆਈ ਦੀ ਟੀਮ ਸ਼ੁੱਕਰਵਾਰ ਤੋਂ ਇੱਥੇ ਛਾਪੇਮਾਰੀ ਕਰ ਰਹੀ ਹੈ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ ਵਿੱਚੋਂ ਦੋ ਨਵਜੰਮੇ ਬੱਚੇ ਬਰਾਮਦ ਕੀਤੇ। ਹੁਣ ਤੱਕ 7-8 ਬੱਚਿਆਂ ਨੂੰ ਬਚਾਇਆ ਜਾ ਚੁੱਕਾ ਹੈ।

ਸ਼ੁਰੂਆਤੀ ਜਾਂਚ ‘ਚ ਇਹ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਦਾ ਮਾਮਲਾ ਜਾਪਦਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ ਵਿੱਚ ਬੱਚੇ ਵੇਚਣ ਵਾਲੀ ਔਰਤ ਅਤੇ ਉਨ੍ਹਾਂ ਨੂੰ ਖਰੀਦਣ ਵਾਲੇ ਵਿਅਕਤੀ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵ ਪੁਰਮ ਥਾਣੇ ਦੀ ਪੁਲਸ ਵੀ ਮੌਕੇ ‘ਤੇ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗਿਰੋਹ ਦੇ ਲੋਕ ਹਸਪਤਾਲ ‘ਚੋਂ ਨਵਜੰਮੇ ਬੱਚਿਆਂ ਨੂੰ ਚੋਰੀ ਕਰਦੇ ਸਨ।

ਬਾਲ ਤਸਕਰੀ ਦੇ ਇਸ ਮਾਮਲੇ ਵਿੱਚ ਸੀਬੀਆਈ ਨੇ ਦਿੱਲੀ-ਐਨਸੀਆਰ ਦੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ 7-8 ਬੱਚਿਆਂ ਦੀ ਖਰੀਦ-ਫਰੋਖਤ ਦਾ ਵਪਾਰ ਕਰ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਹਸਪਤਾਲ ਦੇ ਵਾਰਡ ਬੁਆਏ ਸਮੇਤ ਕੁਝ ਮਰਦ ਅਤੇ ਔਰਤਾਂ ਵੀ ਸ਼ਾਮਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੈਡੀਕਲ ਸਟੋਰਾਂ ‘ਤੇ ਫਾਇਰਿੰਗ ਕਰਨ ਵਾਲੇ 4 ਗੈਂਗਸਟਰ ਕਾਬੂ, ਐਨਕਾਊਂਟਰ ਦੌਰਾਨ ਦੋ ਜ਼ਖਮੀ

ਕੱਲ੍ਹ ਨੂੰ ‘ਆਪ’ ਵਲੰਟੀਅਰ ਅਤੇ MLAs ਖਟਕੜ ਕਲਾਂ ‘ਚ ਰੱਖਣਗੇ ਭੁੱਖ ਹੜਤਾਲ, CM ਮਾਨ ਵੀ ਕਰਨਗੇ ਸ਼ਿਰਕਤ – ਦਿਨੇਸ਼ ਚੱਢਾ