ਨਵੀਂ ਦਿੱਲੀ, 30 ਮਈ 2024 – ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਓਡੀਸ਼ਾ ਦੇ ਮੁੱਖ ਚੋਣ ਅਧਿਕਾਰੀ ਨੂੰ ਓਡੀਸ਼ਾ ਵਿੱਚ ਐਗਜ਼ਿਟ ਪੋਲ ਦਾ ਪ੍ਰਸਾਰਣ ਕਰਨ ਲਈ ਨੰਦੀਘੋਸ਼ ਟੀਵੀ ਵਿਰੁੱਧ ਤੁਰੰਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ। ਆਰਪੀ ਐਕਟ 1951 ਦੀ ਧਾਰਾ 126ਏ ਦੇ ਤਹਿਤ, ਐਗਜ਼ਿਟ ਪੋਲ ਦੇ ਪ੍ਰਸਾਰਣ ‘ਤੇ 19 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ 1 ਜੂਨ ਨੂੰ ਸ਼ਾਮ 6:30 ਵਜੇ ਤੱਕ ਪਾਬੰਦੀ ਲਗਾਈ ਹੋਈ ਹੈ।
ਓਡੀਸ਼ਾ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ 13 ਮਈ ਤੋਂ 1 ਜੂਨ ਤੱਕ ਚਾਰ ਪੜਾਵਾਂ ਵਿੱਚ ਇੱਕੋ ਸਮੇਂ ਹੋਣ ਜਾ ਰਹੀਆਂ ਹਨ। 4 ਜੂਨ ਨੂੰ ਗਿਣਤੀ ਹੋਵੇਗੀ। ਇਸ ਤੋਂ ਇਲਾਵਾ 25 ਮਈ ਨੂੰ 42 ਵਿਧਾਨ ਸਭਾ ਹਲਕਿਆਂ ਵਿਚ ਵੋਟਿੰਗ ਹੋਈ ਸੀ।