- ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਭਾਰਤੀ ਥਲ ਸੈਨਾ ਅਤੇ ਐਡਮਿਰਲ ਦਿਨੇਸ਼ ਤ੍ਰਿਪਾਠੀ ਜਲ ਸੈਨਾ ਦੇ ਮੁਖੀ ਹੋਣਗੇ
- ਦੋਵੇਂ 5ਵੀਂ ਕਲਾਸ ਤੋਂ ਨੇ ਦੋਸਤ
ਨਵੀਂ ਦਿੱਲੀ, 30 ਜੂਨ 2024 – ਭਾਰਤੀ ਫੌਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋ ਜਮਾਤੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਅਤੇ ਐਡਮਿਰਲ ਦਿਨੇਸ਼ ਤ੍ਰਿਪਾਠੀ ਭਾਰਤੀ ਸੈਨਾ ਅਤੇ ਜਲ ਸੈਨਾ ਦੇ ਮੁਖੀ ਹੋਣਗੇ। ਮੱਧ ਪ੍ਰਦੇਸ਼ ਦੇ ਸੈਨਿਕ ਸਕੂਲ ਰੀਵਾ ਦੇ ਰਹਿਣ ਵਾਲੇ, ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਅਤੇ ਸੈਨਾ ਮੁਖੀ-ਨਿਯੁਕਤ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਕਲਾਸ 5 ਵਿੱਚ ਇਕੱਠੇ ਪੜ੍ਹਦੇ ਸੀ।
ਦੋਵਾਂ ਅਧਿਕਾਰੀਆਂ ਦੇ ਰੋਲ ਨੰਬਰ ਵੀ ਇੱਕ ਦੂਜੇ ਦੇ ਨੇੜੇ ਸਨ। ਲੈਫਟੀਨੈਂਟ ਜਨਰਲ ਦਿਵੇਦੀ ਦਾ ਰੋਲ ਨੰਬਰ 931 ਅਤੇ ਐਡਮਿਰਲ ਤ੍ਰਿਪਾਠੀ ਦਾ ਰੋਲ ਨੰਬਰ 938 ਸੀ। ਦੋਵੇਂ ਸਕੂਲ ਦੇ ਦਿਨਾਂ ਤੋਂ ਹੀ ਚੰਗੇ ਦੋਸਤ ਹਨ ਅਤੇ ਫੌਜ ਦੇ ਵੱਖ-ਵੱਖ ਹਿੱਸਿਆਂ ਵਿਚ ਹੋਣ ਦੇ ਬਾਵਜੂਦ ਉਹ ਹਮੇਸ਼ਾ ਸੰਪਰਕ ਵਿਚ ਰਹਿੰਦੇ ਹਨ।
ਦੋਵਾਂ ਜਮਾਤੀਆਂ ਦੀਆਂ ਨਿਯੁਕਤੀਆਂ ਵੀ ਕਰੀਬ ਦੋ ਮਹੀਨਿਆਂ ਦੇ ਫਰਕ ਨਾਲ ਇੱਕੋ ਸਮੇਂ ਹੋਈਆਂ। ਐਡਮਿਰਲ ਨੇ 1 ਮਈ ਨੂੰ ਭਾਰਤੀ ਜਲ ਸੈਨਾ ਦੀ ਕਮਾਨ ਸੰਭਾਲੀ ਸੀ, ਜਦਕਿ ਲੈਫਟੀਨੈਂਟ ਜਨਰਲ ਦਿਵੇਦੀ ਐਤਵਾਰ ਨੂੰ ਆਪਣਾ ਨਵਾਂ ਕਾਰਜਭਾਰ ਸੰਭਾਲਣਗੇ।