ਕਾਂਗਰਸੀ ਲੀਡਰ ਪਵਨ ਖੇੜਾ ਨੂੰ ਪੁਲਿਸ ਨੇ ਦਿੱਲੀ ਏਅਰਪੋਰਟ ‘ਤੇ ਕੀਤਾ ਗ੍ਰਿਫਤਾਰ

  • ਖੇੜਾ ਕਾਂਗਰਸ ਦੇ ਇਜਲਾਸ ਵਿਚ ਸ਼ਾਮਲ ਹੋਣ ਲਈ ਦਿੱਲੀ ਤੋਂ ਜਾ ਰਹੇ ਸੀ ਰਾਏਪੁਰ,
  • ਪੀ ਐਮ ਮੋਦੀ ‘ਤੇ ਵਿਵਾਦਿਤ ਟਿੱਪਣੀ ਨੂੰ ਲੈ ਕੇ ਅਸਾਮ ਪੁਲਿਸ ਨੇ ਕੀਤਾ ਮਾਮਲਾ ਦਰਜ
  • ਅਸਾਮ ਪੁਲਿਸ ਨੇ ਪੀਐਮ ਮੋਦੀ ਦੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਕਾਰਵਾਈ ਕੀਤੀ ਹੈ
  • ਬੀਤੀ ਰਾਤ ਅਸਾਮ ‘ਚ ਮਾਮਲਾ ਦਰਜ, ਅੱਜ ਜਹਾਜ਼ ਨੂੰ ਉਤਾਰਿਆ; ਦੁਪਹਿਰ 3 ਵਜੇ ਸੁਪਰੀਮ ਕੋਰਟ ‘ਚ ਸੁਣਵਾਈ

ਨਵੀਂ ਦਿੱਲੀ, 23 ਫਰਵਰੀ 2023 – ਰਾਏਪੁਰ ‘ਚ ਕਾਂਗਰਸ ਦੇ ਸੈਸ਼ਨ ‘ਚ ਜਾ ਰਹੇ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਪਵਨ ਖੇੜਾ ਨੂੰ ਆਸਾਮ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇੱਕ ਦਿਨ ਪਹਿਲਾਂ ਅਸਾਮ ਪੁਲਿਸ ਨੇ ਉਸ ਦੇ ਖਿਲਾਫ ਦੀਮਾਪੁਰ ਵਿੱਚ ਫਿਰਕੂ ਅਸ਼ਾਂਤੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ। ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਜਿਸ ‘ਤੇ ਦੁਪਹਿਰ 3 ਵਜੇ ਤੋਂ ਸੁਣਵਾਈ ਹੋਵੇਗੀ।

ਇਸ ਤੋਂ ਪਹਿਲਾਂ ਖੇੜਾ ਨੂੰ ਵੀਰਵਾਰ ਸਵੇਰੇ ਦਿੱਲੀ ਪੁਲਿਸ ਨੇ ਫਲਾਈਟ ਤੋਂ ਉਤਾਰ ਲਿਆ ਸੀ। ਖੇੜਾ ਰਾਏਪੁਰ ‘ਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਕਾਂਗਰਸ ਸੈਸ਼ਨ ‘ਚ ਹਿੱਸਾ ਲੈਣ ਜਾ ਰਹੇ ਸਨ। ਇਸ ਕਾਰਵਾਈ ਦੇ ਵਿਰੋਧ ਵਿੱਚ ਫਲਾਈਟ ਵਿੱਚ ਮੌਜੂਦ ਹੋਰ ਕਾਂਗਰਸੀ ਆਗੂਆਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਜਹਾਜ਼ ਤੋਂ ਉਤਰ ਗਏ।

ਮਿਲੀ ਜਾਣਕਾਰੀ ਮੁਤਾਬਿਕ, ਪਵਨ ਖੇੜਾ ਖਿਲਾਫ਼ ਮਾਮਲਾ ਦਰਜ ਕਰਕੇ, ਪੁਲਿਸ ਦੇ ਵਲੋਂ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਟਰਾਂਜ਼ਿਟ ਰਿਮਾਂਡ ‘ਤੇ ਅਸਮ ਲਿਜਾਇਆ ਜਾਵੇਗਾ। ਉਥੇ ਹੀ ਮੀਡੀਆ ਨਾਲ ਗੱਲਬਾਤ ਦੌਰਾਨ ਪਵਨ ਖੇੜਾ ਨੇ ਕਿਹਾ ਕਿ, ਇਹ ਇੱਕ ਲੰਮੀ ਲੜਾਈ ਹੈ ਅਤੇ ਮੈਂ ਲੜਨ ਲਈ ਤਿਆਰ ਹਾਂ।

ਦਿੱਲੀ ਪੁਲਿਸ ਦੀ ਕਾਰਵਾਈ ‘ਤੇ ਸਵਾਲ ਪੁੱਛੇ ਜਾਣ ‘ਤੇ ਪਵਨ ਖੇੜਾ ਨੇ ਕਿਹਾ, ‘ਦਿੱਲੀ ਪੁਲਿਸ ਦੇ ਅਧਿਕਾਰੀ ਮੇਰੇ ਕੋਲ ਆਏ ਅਤੇ ਕਿਹਾ ਕਿ ਤੁਹਾਡਾ ਸਾਮਾਨ ਚੈੱਕ ਕਰਨਾ ਹੈ। ਮੈਂ ਕਿਹਾ ਕਿ ਮੇਰੇ ਕੋਲ ਕੋਈ ਸਮਾਨ ਨਹੀਂ ਹੈ। ਫਿਰ ਵੀ ਉਹ ਨਹੀਂ ਗਏ ਅਤੇ ਕਿਹਾ ਕਿ ਸਾਡੇ ਨਾਲ ਆਓ ਹੁਣ ਡੀਸੀਪੀ ਤੁਹਾਡੇ ਨਾਲ ਗੱਲ ਕਰਨਗੇ। ਮੈਂ ਉਡੀਕਦਾ ਰਿਹਾ, ਡੀਸੀਪੀ ਨਹੀਂ ਆਇਆ। ਮੈਨੂੰ ਨਹੀਂ ਪਤਾ ਕੀ ਨਿਯਮ ਅਤੇ ਕਾਨੂੰਨ ਹਨ। ਪਤਾ ਨਹੀਂ ਕਿਉਂ ਰੋਕਿਆ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ

4 ਲੱਖ ਰਿਸ਼ਵਤ ਮਾਮਲਾ:ਆਪ ਐਮ ਐਲ ਏ ਅਮਿਤ ਰਤਨ ਕੋਟਫੱਤਾ 4 ਦਿਨ ਦੇ ਵਿਜੀਲੈਂਸ ਰਿਮਾਂਡ ‘ਤੇ