ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 9ਵੀਂ ਸੂਚੀ ਕੀਤੀ ਜਾਰੀ, ਦੇਖੋ ਲਿਸਟ

ਨਵੀਂ ਦਿੱਲੀ, 30 ਮਾਰਚ 2024 – ਕਾਂਗਰਸ ਨੇ ਸ਼ੁੱਕਰਵਾਰ (29 ਮਾਰਚ) ਨੂੰ ਆਪਣੇ 5 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਇਹ 9ਵੀਂ ਸੂਚੀ ਹੈ। ਇਸ ਵਿੱਚ ਰਾਜਸਥਾਨ ਤੋਂ 2 ਉਮੀਦਵਾਰਾਂ ਦੇ ਨਾਂ ਬਦਲੇ ਗਏ ਹਨ ਅਤੇ ਕਰਨਾਟਕ ਤੋਂ 3 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ।

ਹੁਣ ਡਾ.ਦਾਮੋਦਰ ਗੁਰਜਰ ਨੂੰ ਰਾਜਸਥਾਨ ਦੇ ਰਾਜਸਮੰਦ ਤੋਂ ਅਤੇ ਡਾ.ਸੀ.ਪੀ.ਜੋਸ਼ੀ ਨੂੰ ਭੀਲਵਾੜਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਕਰਨਾਟਕ ਦੇ ਬੇਲਾਰੀ ਤੋਂ ਈ ਤੁਕਾਰਮ, ਚਮਰਾਜਨਗਰ ਤੋਂ ਸੁਨੀਲ ਬੋਸ ਅਤੇ ਚਿਕਬੱਲਾਪੁਰ ਤੋਂ ਰਕਸ਼ਾ ਰਮਈਆ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਕਾਂਗਰਸ ਹੁਣ ਤੱਕ ਦੇਸ਼ ਭਰ ਵਿੱਚ 212 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤੀ ਜਲ ਸੈਨਾ ਨੇ ਈਰਾਨੀ ਜਹਾਜ਼ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ: 23 ਪਾਕਿਸਤਾਨੀ ਕੀਤੇ ਰੈਸਕਿਊ

ਪਾਕਿਸਤਾਨ ‘ਚ ਭਰਾ ਨੇ ਕੀਤਾ ਭੈਣ ਦਾ ਕਤਲ: ਮਾਪੇ ਕੋਲ ਬੈਠੇ ਹੀ ਦੇਖਦੇ ਰਹੇ, ਦੂਜੇ ਭਾਈ ਨੇ ਬਣਾਈ VIDEO