ਨਵੀਂ ਦਿੱਲੀ, 15 ਮਈ 2024 – ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੀ ਧੀ ਦੀ ਜਾਇਦਾਦ ਨਾਲ ਸਬੰਧਤ ਗਲਤ ਪੋਸਟ ਨੂੰ ਲੈ ਕੇ ਪੁਲਿਸ ਨੇ ਛੋਟਾ ਸ਼ਿਮਲਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਛੋਟਾ ਸ਼ਿਮਲਾ ਵਾਸੀ ਅਤੇ ਕਾਂਗਰਸੀ ਵਰਕਰ ਪ੍ਰਮੋਦ ਗੁਪਤਾ ਦੀ ਸ਼ਿਕਾਇਤ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਪ੍ਰਮੋਦ ਗੁਪਤਾ ਨੇ ਕਿਹਾ- ਅਨੂਪ ਵਰਮਾ ਨਾਮ ਦੇ ਵਿਅਕਤੀ ਨੇ X ‘ਤੇ 10 ਮਈ ਨੂੰ ਦੁਪਹਿਰ 3:22 ਵਜੇ ਝੂਠੀ ਅਤੇ ਤੱਥਹੀਣ ਪੋਸਟ ਕੀਤੀ ਸੀ। ਜਿਸ ‘ਚ ਪ੍ਰਿਅੰਕਾ ਵਾਡਰਾ ਦੀ ਬੇਟੀ ਕੁਮਾਰੀ ਮਿਰਾਇਆ ਵਾਡਰਾ ਨੇ 3 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਹੋਣ ਦਾ ਦਾਅਵਾ ਕੀਤਾ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਅਜਿਹੀਆਂ ਬੇਬੁਨਿਆਦ ਪੋਸਟਾਂ ਰਾਹੀਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਕਾਂਗਰਸ ਦੀ ਭਰੋਸੇਯੋਗਤਾ ’ਤੇ ਮਾੜਾ ਅਸਰ ਪੈ ਰਿਹਾ ਹੈ। ਇਹ ਪੋਸਟ ਕਾਂਗਰਸ ਪ੍ਰਤੀ ਨਫਰਤ ਫੈਲਾਉਣ ਦੀ ਭਾਵਨਾ ਨਾਲ ਕੀਤੀ ਗਈ ਸੀ।
ਪੁਲੀਸ ਨੇ ਆਈਪੀਸੀ ਦੀ ਧਾਰਾ 153, 469, 500, 505 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।