- ਅਰੁਣਾਚਲ ਪ੍ਰਦੇਸ਼ ਦੀਆਂ 50 ਅਤੇ ਸਿੱਕਮ ਦੀਆਂ 32 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਹੋ ਰਹੀ ਹੈ ਗਿਣਤੀ
- ਅਰੁਣਾਚਲ ‘ਚ ਭਾਜਪਾ ਨੇ 10 ਸੀਟਾਂ ਜਿੱਤੀਆਂ, 21 ਸੀਟਾਂ ‘ਤੇ ਅੱਗੇ
- ਸਿੱਕਮ ਵਿੱਚ SKM ਪਾਰਟੀ ਨੂੰ ਲਗਾਤਾਰ ਦੂਜੀ ਵਾਰ ਜਿੱਤ ਦੀ ਉਮੀਦ, 32 ‘ਚੋਂ 31 ਸੀਟਾਂ ‘ਤੇ ਅੱਗੇ
ਨਵੀਂ ਦਿੱਲੀ, 2 ਜੂਨ 2024 – ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਐਤਵਾਰ ਸਵੇਰੇ ਵੋਟਾਂ ਦੀ ਗਿਣਤੀ ਸਵੇਰੇ 6 ਵਜੇ ਤੋਂ ਸ਼ੁਰੂ ਹੋ ਗਈ ਹੈ। ਅਰੁਣਾਚਲ ਪ੍ਰਦੇਸ਼ ਦੀਆਂ 50 ਵਿਧਾਨ ਸਭਾ ਸੀਟਾਂ ਅਤੇ ਸਿੱਕਮ ਦੀਆਂ 32 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਹੋ ਰਹੀ ਹੈ।
ਅਰੁਣਾਚਲ ਵਿੱਚ ਸੱਤਾਧਾਰੀ ਭਾਜਪਾ ਨੇ ਪਹਿਲਾਂ ਹੀ 60 ਮੈਂਬਰੀ ਵਿਧਾਨ ਸਭਾ ਵਿੱਚ ਬਿਨਾਂ ਮੁਕਾਬਲਾ 10 ਸੀਟਾਂ ਜਿੱਤ ਲਈਆਂ ਸਨ। ਉਥੇ ਹੀ ਅਜੇ ਵੀ ਭਾਜਪਾ 21 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਮਤਲਬ ਕਿ ਰੁਝਾਨਾਂ ‘ਚ ਭਾਜਪਾ ਸਰਕਾਰ ਬਣਾ ਰਹੀ ਹੈ।
ਇਸ ਦੇ ਨਾਲ ਹੀ 32 ਵਿਧਾਨ ਸਭਾ ਸੀਟਾਂ ਵਾਲੇ ਸਿੱਕਮ ਵਿੱਚ ਸੱਤਾਧਾਰੀ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐਸਕੇਐਮ) ਨੂੰ ਲਗਾਤਾਰ ਦੂਜੀ ਵਾਰ ਜਿੱਤ ਦੀ ਉਮੀਦ ਹੈ। ਸਿੱਕਮ ਵਿੱਚ ਸੱਤਾਧਾਰੀ ਸਿੱਕਮ ਕ੍ਰਾਂਤੀਕਾਰੀ ਮੋਰਚਾ ਨੂੰ ਰੁਝਾਨਾਂ ਵਿੱਚ ਮੁੜ ਬਹੁਮਤ ਮਿਲ ਗਿਆ ਹੈ। ਐਸਕੇਐਮ ਸ਼ੁਰੂਆਤੀ ਰੁਝਾਨਾਂ ‘ਚ 32 ‘ਚੋਂ 31 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਅਰੁਣਾਚਲ ਅਤੇ ਸਿੱਕਮ ਵਿਧਾਨ ਸਭਾ ਲਈ 19 ਅਪ੍ਰੈਲ ਨੂੰ ਇੱਕੋ ਪੜਾਅ ਵਿੱਚ ਵੋਟਿੰਗ ਹੋਈ ਸੀ।
ਅਰੁਣਾਚਲ ਵਿੱਚ 60 ਅਤੇ ਸਿੱਕਮ ਵਿੱਚ 32 ਵਿਧਾਨ ਸਭਾ ਸੀਟਾਂ ਹਨ। 2019 ਵਿੱਚ ਭਾਜਪਾ ਨੇ ਅਰੁਣਾਚਲ ਵਿੱਚ 42 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਇਸ ਦੇ ਨਾਲ ਹੀ ਸਿੱਕਮ ਦੀਆਂ 32 ਸੀਟਾਂ ‘ਚੋਂ 17 ਸੀਟਾਂ ‘ਤੇ ਸਿੱਕਮ ਕ੍ਰਾਂਤੀ ਪਾਰਟੀ (SKM) ਦਾ ਕਬਜ਼ਾ ਹੈ।