ਸੀਪੀ ਰਾਧਾਕ੍ਰਿਸ਼ਨਨ ਨੇ 15ਵੇਂ ਉਪ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

  • ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਾਈ ਸਹੁੰ
  • ਜਗਦੀਪ ਧਨਖੜ ਅਸਤੀਫਾ ਦੇਣ ਤੋਂ 53 ਦਿਨਾਂ ਬਾਅਦ ਸਹੁੰ ਚੁੱਕ ਸਮਾਗਮ ‘ਚ ਦਿਖਾਈ ਦਿੱਤੇ

ਨਵੀਂ ਦਿੱਲੀ, 12 ਸਤੰਬਰ 2025 – ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਚੰਦਰਪੁਰਮ ਪੋਨੂਸਾਮੀ ਰਾਧਾਕ੍ਰਿਸ਼ਨਨ ਨੇ 15ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਸਹੁੰ ਚੁਕਾਈ। ਇਸ ਦੌਰਾਨ ਓਡੀਸ਼ਾ, ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ।

ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਅਸਤੀਫਾ ਦੇਣ ਤੋਂ 53 ਦਿਨਾਂ ਬਾਅਦ ਇਸ ਸਮਾਗਮ ਵਿੱਚ ਦਿਖਾਈ ਦਿੱਤੇ। ਧਨਖੜ ਨੇ 21 ਜੁਲਾਈ ਨੂੰ ਸਿਹਤ ਸਮੱਸਿਆਵਾਂ ਕਾਰਨ ਅਸਤੀਫਾ ਦੇ ਦਿੱਤਾ ਸੀ।

ਸੂਤਰਾਂ ਅਨੁਸਾਰ, ਸਹੁੰ ਚੁੱਕਣ ਤੋਂ ਤੁਰੰਤ ਬਾਅਦ, ਉਪ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਦੁਪਹਿਰ 12:30 ਵਜੇ ਰਾਜ ਸਭਾ ਦੇ ਸਾਰੇ ਨੇਤਾਵਾਂ ਨਾਲ ਮੀਟਿੰਗ ਕਰਨਗੇ। ਇਸ ਦਾ ਐਲਾਨ ਵੀਰਵਾਰ ਦੇਰ ਸ਼ਾਮ ਕੀਤਾ ਗਿਆ। ਐਨਡੀਏ ਉਮੀਦਵਾਰ ਰਾਧਾਕ੍ਰਿਸ਼ਨਨ 9 ਸਤੰਬਰ ਨੂੰ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਚੁਣੇ ਗਏ। ਉਨ੍ਹਾਂ ਨੂੰ ਵਿਰੋਧੀ ਉਮੀਦਵਾਰ ਬੀ ਸੁਦਰਸ਼ਨ ਰੈਡੀ ਦੇ ਮੁਕਾਬਲੇ 452 ਵੋਟਾਂ ਮਿਲੀਆਂ। ਰਾਧਾਕ੍ਰਿਸ਼ਨਨ ਨੇ ਰੈੱਡੀ ਨੂੰ 152 ਵੋਟਾਂ ਦੇ ਫਰਕ ਨਾਲ ਹਰਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਛੱਤੀਸਗੜ੍ਹ ਵਿੱਚ ਮੁਕਾਬਲਾ: 10 ਨਕਸਲੀ ਢੇਰ: 1 ਕਰੋੜ ਰੁਪਏ ਇਨਾਮੀ ਬਾਲਕ੍ਰਿਸ਼ਨ ਵੀ ਸ਼ਾਮਿਲ

ਇਜ਼ਰਾਈਲ ਨੇ 72 ਘੰਟਿਆਂ ਵਿੱਚ 6 ਮੁਸਲਿਮ ਦੇਸ਼ਾਂ ‘ਤੇ ਕੀਤਾ ਹਮਲਾ: 200 ਮੌਤਾਂ