ਚੱਕਰਵਾਤੀ ਤੂਫਾਨ ‘ਦਾਨਾ’ ਉੜੀਸਾ ਦੇ ਤੱਟ ‘ਤੇ ਟਕਰਾਇਆ: ਬੰਗਾਲ ਸਮੇਤ 7 ਸੂਬਿਆਂ ‘ਤੇ ਅਸਰ

ਬੰਗਾਲ, 25 ਅਕਤੂਬਰ 2024 – ਤੂਫਾਨ ਦਾਨਾ ਦੇਰ ਰਾਤ ਓਡੀਸ਼ਾ ਦੇ ਤੱਟ ਨਾਲ ਟਕਰਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਤੂਫਾਨ ਦਾਨਾ ਦਾ ਹਲਚਲ ਅਜੇ ਵੀ ਜਾਰੀ ਹੈ। ਤੂਫਾਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੜੀਸਾ ਦੇ ਧਮਰਾ ਅਤੇ ਭੀਤਰਕਾਣਿਕਾ ਦੇ ਨੇੜੇ ਲੰਘਿਆ। ਤੂਫਾਨ ਕਾਰਨ ਓਡੀਸ਼ਾ ਅਤੇ ਬੰਗਾਲ ਦੇ ਕਈ ਇਲਾਕਿਆਂ ‘ਚ ਤੇਜ਼ ਗਰਜ ਨਾਲ ਮੀਂਹ ਪੈ ਰਿਹਾ ਹੈ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ‘ਤੇ ਦਰੱਖਤ ਡਿੱਗਣ ਦੀਆਂ ਖ਼ਬਰਾਂ ਹਨ। ਤੂਫਾਨ ਨੂੰ ਲੈ ਕੇ ਓਡੀਸ਼ਾ ਅਤੇ ਬੰਗਾਲ ‘ਚ NDRF ਦੀਆਂ ਕਈ ਟੀਮਾਂ ਅਲਰਟ ‘ਤੇ ਹਨ। ਭੁਵਨੇਸ਼ਵਰ ਅਤੇ ਕੋਲਕਾਤਾ ਹਵਾਈ ਅੱਡੇ ਸਵੇਰੇ 9 ਵਜੇ ਤੱਕ ਬੰਦ ਕਰ ਦਿੱਤੇ ਗਏ ਹਨ।

ਬੰਗਾਲ ਦੀ ਖਾੜੀ ਤੋਂ ਸ਼ੁਰੂ ਹੋਏ ਚੱਕਰਵਾਤੀ ਤੂਫਾਨ ‘ਦਾਨਾ’ ਨੇ ਸਵੇਰੇ ਕਰੀਬ 12:30 ਵਜੇ ਉੜੀਸਾ ਦੇ ਤੱਟ ‘ਤੇ ਟਕਰਾਉਣਾ ਸ਼ੁਰੂ ਕਰ ਦਿੱਤਾ। ਇਹ ਕੁਝ ਹੋਰ ਸਮਾਂ ਜਾਰੀ ਰਹੇਗਾ। ਹਵਾ ਦੀ ਰਫ਼ਤਾਰ 10 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ ਹੈ।

ਆਈਐਮਡੀ ਦੇ ਅਨੁਸਾਰ, ਟਕਰਾਉਣ ਤੋਂ ਪਹਿਲਾਂ, ਤੂਫਾਨ ਛੇ ਘੰਟਿਆਂ ਵਿੱਚ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਉੱਤਰ-ਪੱਛਮ ਵੱਲ ਵਧਿਆ। ਇਹ ਕਰੀਬ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਕੇਂਦਰਪਾੜਾ ਜ਼ਿਲ੍ਹੇ ਦੇ ਭੀਤਰਕਨਿਕਾ ਅਤੇ ਭਦਰਕ ਜ਼ਿਲ੍ਹੇ ਦੇ ਧਮਰਾ ਦੇ ਵਿਚਕਾਰ ਤੱਟ ‘ਤੇ ਪਹੁੰਚ ਗਿਆ।

ਦਾਣਾ ਦੇ ਪ੍ਰਭਾਵ ਕਾਰਨ ਓਡੀਸ਼ਾ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। 5.84 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਧਮਰਾ ਸਮੇਤ ਕਈ ਇਲਾਕਿਆਂ ‘ਚ ਦਰੱਖਤ ਉਖੜ ਗਏ। ਭਦਰਕ, ਕੇਂਦਰਪਾੜਾ ਵਿੱਚ 30 ਸੈਂਟੀਮੀਟਰ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।

ਤੂਫਾਨ ਦਾ ਅਸਰ 7 ਸੂਬਿਆਂ ‘ਚ ਦੇਖਣ ਨੂੰ ਮਿਲ ਰਿਹਾ ਹੈ। ਪੱਛਮੀ ਬੰਗਾਲ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਤੋਂ 1.59 ਲੱਖ ਲੋਕਾਂ ਨੂੰ ਬਾਹਰ ਕੱਢਿਆ ਹੈ। ਇਨ੍ਹਾਂ ਵਿੱਚੋਂ 83,537 ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਲਿਜਾਇਆ ਗਿਆ ਹੈ।

ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ਨੂੰ ਵੀਰਵਾਰ ਸ਼ਾਮ 6 ਵਜੇ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 25-10-2024

ਕਸ਼ਮੀਰ ‘ਚ ਫੌਜ ਦੀ ਗੱਡੀ ‘ਤੇ ਅੱਤਵਾਦੀ ਹਮਲਾ: 2 ਜਵਾਨ ਸ਼ਹੀਦ, 2 ਪੋਰਟਰ ਵੀ ਮਾਰੇ ਗਏ