ਜਨਮ ਦਿਨ ਮਨਾਉਣ ਜਾ ਰਹੇ 6 ਦੋਸਤਾਂ ਦੀ ਸੜਕ ਹਾਦਸੇ ‘ਚ ਦਰਦਨਾਕ ਮੌ+ਤ

ਫਰੀਦਾਬਾਦ, 3 ਮਾਰਚ 2023 – ਹਰਿਆਣਾ ਦੇ ਫਰੀਦਾਬਾਦ ਦੇ ਪਾਲੀ ਰੋਡ ‘ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਹੋਣ ਦੀ ਸੂਚਨਾ ਸਾਹਮਣੇ ਆ ਰਹੀ ਹੈ, ਜਿਸ ਵਿੱਚ 6 ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 6 ਨੌਜਵਾਨ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਜਾ ਰਹੇ ਸਨ ਅਤੇ ਇਹ ਹਾਦਸਾ ਵਪਾਰ ਗਿਆ। ਪਿੰਡ ਪਾਲੀ ਨੇੜੇ ਨੌਜਵਾਨਾਂ ਦੀ ਕਾਰ ਇੱਕ ਡੰਪਰ (ਟਰਾਲੇ) ਨਾਲ ਟਕਰਾ ਗਈ। ਆਹਮੋ-ਸਾਹਮਣੇ ਦੀ ਟੱਕਰ ‘ਚ ਕਾਰ ਦੇ ਪਰਖੱਚੇ ਉਡ ਗਏ।

ਹਾਦਸੇ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਸਾਰੇ ਨੌਜਵਾਨਾਂ ਨੂੰ ਕਾਰ ‘ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਰਨ ਵਾਲਿਆਂ ਦੇ ਨਾਂ ਜਤਿਨ ਛਾਬੜਾ, ਪੁਨੀਤ ਮੰਗਲਾ, ਸੰਦੀਪ ਵਾਡੀਆ, ਨੋਨੂ ਗੁਲਾਟੀ, ਵਿਸ਼ਾਲ ਸੇਠੀ ਅਤੇ ਸੰਦੀਪ ਹਨ। ਸਾਰੇ ਪਲਵਲ ਦੇ ਕੈਂਪ ਅਤੇ ਜਵਾਹਰ ਨਗਰ ਦੇ ਰਹਿਣ ਵਾਲੇ ਹਨ।

ਮੁਢਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਮਰਨ ਵਾਲੇ ਸਾਰੇ ਨੌਜਵਾਨਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਅਤੇ ਇਹ ਸਾਰੇ ਨੌਜਵਾਨ ਪਲਵਲ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੱਸਿਆ ਕਿ ਸਾਰੇ ਆਪਣੇ ਦੋਸਤ ਰਿੰਕੂ ਦਾ ਜਨਮ ਦਿਨ ਮਨਾਉਣ ਲਈ ਕਾਰ ‘ਚ ਸਵਾਰ ਹੋ ਕੇ ਨਿਕਲੇ ਸਨ। ਇਹ ਲੋਕ ਉਸ ਦਾ ਜਨਮ ਦਿਨ ਮਨਾਉਣ ਲਈ ਗੁਰੂਗ੍ਰਾਮ ਜਾ ਰਹੇ ਸਨ ਪਰ ਜਿਸ ਨੌਜਵਾਨ ਦਾ ਜਨਮ ਦਿਨ ਸੀ, ਉਹ ਘਰੋਂ ਨਹੀਂ ਨਿਕਲਿਆ। ਪਿੰਡ ਪਾਲੀ ਨੇੜੇ ਇੱਕ ਤੇਜ਼ ਰਫ਼ਤਾਰ ਡੰਪਰ ਨੇ ਉਨ੍ਹਾਂ ਦੀ ਕਾਰ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਇਨ੍ਹਾਂ ਸਾਰਿਆਂ ਦੀ ਮੌਤ ਹੋ ਗਈ।

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਨੌਜਵਾਨ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਬਾਦਸ਼ਾਹ ਖਾਨ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੇ ਰਿਸ਼ਤੇਦਾਰ ਬਾਦਸ਼ਾਹ ਖਾਨ ਹਸਪਤਾਲ ਪਹੁੰਚ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਮ ਰਹੀਮ ਦੀ ਪੈਰੋਲ ਖਤਮ, ਅੱਜ ਜੇਲ੍ਹ ਵਿੱਚ ਕਰ ਸਕਦਾ ਸਰੰਡਰ

ਖੇਡਾਂ ਦਾ ਸਮਾਨ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਨੇ ਪਾਇਆ ਕਾਬੂ