ਨਵੀਂ ਦਿੱਲੀ, 8 ਫਰਵਰੀ 2025 – ਭਾਜਪਾ 27 ਸਾਲਾਂ ਬਾਅਦ ਦਿੱਲੀ ਵਿੱਚ ਵਾਪਸੀ ਕਰ ਰਹੀ ਹੈ। ‘ਆਪ’ ਦੇ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਅਤੇ ਸਿਸੋਦੀਆ ਜੰਗਪੁਰਾ ਸੀਟ ਤੋਂ ਚੋਣ ਹਾਰ ਗਏ। ਉੱਥੇ ਹੀ ਮੁੱਖ ਮੰਤਰੀ ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਚੋਣ ਜਿੱਤ ਲਈ ਹੈ। ਸਤੇਂਦਰ ਜੈਨ, ਸੋਮਨਾਥ ਭਾਰਤੀ, ਸੌਰਭ ਭਾਰਦਵਾਜ ਅਤੇ ਅਮਾਨਤੁੱਲਾ ਖਾਨ ਪਿੱਛੇ ਚੱਲ ਰਹੇ ਹਨ।