- ਦਿੱਲੀ ਏਅਰਪੋਰਟ ਪੁਲਿਸ ਨੇ ਫਰਜ਼ੀ ਵੀਜ਼ਾ ਬਣਾਉਣ ਦੇ ਦੋਸ਼ ‘ਚ ਦੋ ਮੁਲਜ਼ਮ ਗ੍ਰਿਫ਼ਤਾਰ
- ਮੁਲਜ਼ਮਾਂ ਕੋਲੋਂ ਜਾਅਲੀ ਵੀਜ਼ਾ ਬਣਾਉਣ ਦਾ ਸਾਮਾਨ ਬਰਾਮਦ
- ਚਾਰ ਪ੍ਰਿੰਟਰ ਦੋ ਡਾਈ ਫਰਜ਼ੀ ਵੀਜ਼ਾ ਸਟੈੱਪ ਜ਼ਬਤ
ਨਵੀਂ ਦਿੱਲੀ, 20 ਸਤੰਬਰ 2022 – ਦਿੱਲੀ ਆਈਜੀਆਈ ਏਅਰਪੋਰਟ ਪੁਲਿਸ ਨੇ ਇੱਕ ਵਿਅਕਤੀ ਨੂੰ ਫੜਿਆ ਹੈ ਜੋ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਠੱਗਦਾ ਸੀ। ਮੁਲਜ਼ਮ ਆਪਣੇ ਹੋਰ ਸਾਥੀਆਂ ਦੇ ਨਾਲ ਜਾਅਲੀ ਵੀਜ਼ਾ ਅਤੇ ਹੋਰ ਯਾਤਰਾ ਦਸਤਾਵੇਜ਼ ਬਣਾਉਣ ਵਿੱਚ ਸ਼ਾਮਲ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਨਿਤਿਨ ਵੱਜੋਂ ਹੋਈ ਹੈ ਅਤੇ ਉਸ ਕੋਲ 12 ਭਾਰਤੀ ਪਾਸਪੋਰਟ, 7 ਨੇਪਾਲੀ ਪਾਸਪੋਰਟ ਹਨ। ਉਸ ਕੋਲੋਂ ਵੱਖ-ਵੱਖ ਦੇਸ਼ਾਂ ਦੇ 35 ਪੀਆਰ ਕਾਰਡ, ਵੱਖ-ਵੱਖ ਦੇਸ਼ਾਂ ਦੇ 26 ਵੀਜ਼ੇ, ਵੱਖ-ਵੱਖ ਦੇਸ਼ਾਂ ਦੇ 2000 ਤੋਂ ਵੱਧ ਖਾਲੀ ਵੀਜ਼ੇ, ਵੱਖ-ਵੱਖ ਦੇਸ਼ਾਂ ਦੇ ਖਾਲੀ ਸੀ.ਡੀ.ਸੀ. ਅਤੇ 165 ਤੋਂ ਵੱਧ ਜਾਅਲੀ ਵੀਜ਼ਾ ਟਿਕਟਾਂ ਜ਼ਬਤ ਕੀਤੀਆਂ ਗਈਆਂ ਹਨ।
ਦਿੱਲੀ ਦੇ ਆਈਜੀਆਈ ਏਅਰਪੋਰਟ ਦੇ ਡੀਸੀਪੀ ਤਨੂ ਸ਼ਰਮਾ ਨੇ ਦੱਸਿਆ ਕਿ ਆਈਜੀਆਈ ਏਅਰਪੋਰਟ ਪੁਲਿਸ ਨੂੰ ਗੁਰਨੂਰ ਸਿੰਘ ਦੀ ਸ਼ਿਕਾਇਤ ਮਿਲੀ ਸੀ, ਜਿਸ ਦੀ ਜਾਂਚ ਕਰਦੇ ਹੋਏ ਜਾਅਲੀ ਵੀਜ਼ਾ ਹੋਣ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਮਿਤ ਗੌੜ ਤੱਕ ਪਹੁੰਚੀ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਜਾਂਚ ‘ਚ ਤਿੰਨ ਹੋਰ ਮੁਲਜ਼ਮ ਸਾਹਮਣੇ ਆਏ।
ਜਿਸ ਤੋਂ ਬਾਅਦ ਪੁਲਿਸ ਨੇ ਨਿਤਿਨ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕੇ ਤਿੰਨ ਹੋਰ ਫਰਾਰ ਹੋ ਗਏ। ਗ੍ਰਿਫ਼ਤਾਰ ਮੁਲਜ਼ਮ ਨਿਤਿਨ ਦੇ ਦਿੱਲੀ ਦਫ਼ਤਰ ਤੋਂ ਵੱਖ-ਵੱਖ ਦੇਸ਼ਾਂ ਦੇ 127 ਵੀਜ਼ਾ ਬਣਾਉਣ ਵਾਲੇ ਡੇਜ਼, ਵੱਖ-ਵੱਖ ਦੇਸ਼ਾਂ ਦੇ ਵੀਜ਼ਾ ਹੋਲੋਗ੍ਰਾਮ, ਵੱਖ-ਵੱਖ ਦੇਸ਼ਾਂ ਦੀਆਂ ਇਮੀਗ੍ਰੇਸ਼ਨ ਸੀਲਾਂ, 8 ਉੱਚ ਗੁਣਵੱਤਾ ਵਾਲੀ ਪ੍ਰੋਫੈਸ਼ਨਲ ਪ੍ਰਿੰਟਿੰਗ ਅਤੇ ਲੈਮੀਨੇਟਿੰਗ ਮਸ਼ੀਨ, ਸੀਲ ਬਣਾਉਣ ਦੀਆਂ ਮਸ਼ੀਨਾਂ। ਪਾਸਪੋਰਟਾਂ ਨੂੰ ਟੈਂਪਰ ਕਰਨ ਲਈ ਵੱਖ-ਵੱਖ ਉਪਕਰਨਾਂ ਦੇ ਨਾਲ-ਨਾਲ ਹੋਰ ਅਪਰਾਧਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਇਹ ਜਾਅਲੀ ਵੀਜ਼ਾ ਬਣਾਉਣ ਦਾ ਇਹ ਵੱਡਾ ਰੈਕੇਟ ਦਿੱਲੀ, ਹਰਿਆਣਾ ਅਤੇ ਪੰਜਾਬ ਰਾਜਾਂ ਵਿੱਚ ਚੱਲਦਾ ਸੀ।