ਨਵੀਂ ਦਿੱਲੀ, 1 ਅਕਤੂਬਰ 2023 – ਪਰਿਵਾਰ ਵਿੱਚ ਪੈਦਾ ਹੋਏ ਬੱਚੇ ਦੇ ਨਾਮ ਰੱਖਣ ਨੂੰ ਲੈ ਕੇ ਪਤੀ ਪਤਨੀ ਵਿੱਚ ਹੋਇਆ ਆਪਸੀ ਵਿਵਾਦ ਹਾਈਕੋਰਟ ਪਹੁੰਚ ਗਿਆ। ਪਤੀ ਪਤਨੀ ਦੇ ਵਿਵਾਦ ਦੇ ਚਲਦਿਆਂ ਕਈ ਸਾਲ ਤੱਕ ਬੱਚੇ ਦਾ ਨਾਮ ਨਹੀਂ ਰੱਖਿਆ ਗਿਆ, ਜਦੋਂ ਬੱਚਾ ਸਕੂਲ ਜਾਣ ਵਾਲਾ ਹੋ ਗਿਆ ਤਾਂ ਦਾਖਲ ਦਿੰਦੇ ਹੋਏ ਹਾਈਕੋਰਟ ਨੂੰ ਨਾਮ ਰੱਖਣਾ ਪਿਆ। ਪਤੀ ਪਤਨੀ ਦੇ ਆਪਸੀ ਵਿਵਾਦ ਦੇ ਚਲਦਿਆਂ ਕੇਰਲਾ ਹਾਈਕੋਰਟ ਵੱਲੋ ਬੱਚੇ ਦਾ ਨਾਮਕਰਨ ਕੀਤਾ ਗਿਆ ਹੈ। ਅਦਾਲਤ ਦਾ ਕਹਿਣਾ ਹੈ ਕਿ ਬੱਚੇ ਦੇ ਕਲਿਆਣ ਲਈ ਨਾਮ ਦਾ ਹੋਣਾ ਬਹੁਤ ਜ਼ਰੂਰੀ ਹੈ। ਖਾਸ ਗੱਲ ਇਹ ਹੈ ਕਿ ਬੱਚੇ ਦਾ ਨਾਮ ਰੱਖਣ ਦੀ ਪ੍ਰਕਿਰਿਆ ਵਿੱਚ ਅਦਾਲਤ ਨੇ ਮਾਤਾ ਪਿਤਾ ਦੀ ਸਿਫਾਰਸ਼ ਨੂੰ ਵੀ ਮੰਨਿਆ ਹੈ।
ਮਾਮਲਾ ਕੇਰਲਾ ਦਾ ਹੈ, ਜਿੱਥੇ ਪਤੀ ਪਤਨੀ ਵਿੱਚ ਬੱਚੇ ਦੇ ਨਾਮ ਰੱਖਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਮਾਮਲੇ ਨੇ ਉਦੋਂ ਤੂਲ ਫੜ੍ਹ ਲਈ, ਜਦੋਂ ਬੱਚਾ ਸਿੱਖਿਆ ਹਾਸਲ ਕਰਨ ਲਈ ਤਿਆਰ ਹੋ ਗਿਆ ਅਤੇ ਸਕੂਲ ਨੇ ਬਿਨਾਂ ਨਾਮ ਦੇ ਜਨਮ ਸਰਟੀਫਿਕੇਟ ਪੱਤਰ ਸਵੀਕਾਰਨ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਹੁਣ ਇਸ ਨੂੰ ਲੈ ਕੇ ਪਤਨੀ ਨੇ ਇਕ ਨਾਮ ਦਾ ਸੁਝਾਅ ਦਿੱਤਾ ਅਤੇ ਬੱਚੇ ਦੇ ਪਿਤਾ ਵੱਲੋਂ ਵੀ ਸੁਝਾਅ ਆਇਆ। ਨਤੀਜਾ ਇਹ ਹੋਇਆ ਕਿ ਦੋਵਾਂ ਵਿੱਚ ਵਿਵਾਦ ਹੋ ਗਿਆ ਅਤੇ ਅਦਾਲਤ ਨੂੰ ਦਖਲ ਦੇਣਾ ਪਿਆ।
ਹਾਈਕੋਰਟ ਨੇ ਕਿਹਾ ਕਿ ਮਾਪਿਆਂ ਵਿੱਚ ਜਾਰੀ ਵਿਵਾਦ ਨੂੰ ਹੱਲ ਕਰਨ ਵਿੱਚ ਸਮਾਂ ਲਗੇਾ ਅਤੇ ਇਹ ਬੱਚੇ ਲਈ ਠੀਕ ਨਹੀਂ ਹੈ। ਬੱਚੇ ਦੇ ਨਾਮਕਰਨ ਲਈ ਅਦਾਲਤ ਨੇ ਕਿਹਾ ਇਸ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਮਾਤਾ-ਪਿਤਾ ਦੇ ਅਧਿਕਾਰ ਦੀ ਬਜਾਏ ਬੱਚੇ ਦੇ ਕਲਿਆਣ ਨੂੰ ਸਭ ਤੋਂ ਉਪਰ ਰੱਖਿਆ ਜਾਂਦਾ ਹੈ। ਬੈਂਚ ਨੇ ਕਿਹਾ ਕਿ ਅਦਾਲਤ ਨੂੰ ਬੱਚੇ ਦੇ ਨਾਮ ਦੀ ਚੋਣ ਕਰਨਾ ਹੀ ਹੋਵੇਗਾ। ਨਾਮ ਦੀ ਚੋਣ ਕਰਦੇ ਸਮੇਂ ਬੱਚੇ ਦਾ ਕਲਿਆਣ, ਸੰਸਕ੍ਰਿਤਕ ਵਿਚਾਰ, ਮਾਤਾ ਪਿਤਾ ਦੇ ਹਿੱਤ ਵਰਗੀਆਂ ਚੀਜਾਂ ਦਾ ਧਿਆਨ ਰੱਖਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਮਾਂ ਬੱਚੇ ਦਾ ਨਾਮ ਪੁਣਯ ਨਾਈਅਰ ਰੱਖਣਾ ਚਾਹੁੰਦੀ ਸੀ। ਪਿਤਾ ਇਸ ਨਾਲ ਸਹਿਮਤ ਨਹੀਂ ਸੀ।ਪਿਤਾ ਦੀ ਇੱਛਾ ਸੀ ਕਿ ਬੱਚੇ ਦਾ ਨਾਮ ਪਦਮ ਨਾਈਟਰ ਰੱਖਿਆ ਜਾਵੇ।