ਹਰਿਆਣਾ, 19 ਜੁਲਾਈ 2022 – ਹਰਿਆਣਾ ਵਿੱਚ ਨਾਜਾਇਜ਼ ਮਾਈਨਿੰਗ ਰੋਕਣ ਗਏ ਡੀਐਸਪੀ ਸੁਰਿੰਦਰ ਬਿਸ਼ਨੋਈ ‘ਤੇ ਮਾਫੀਆ ਨੇ ਡੰਪਰ ਚੜ੍ਹਾ ਦਿੱਤਾ ਜਿਸ ਕਾਰਨ DSP ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਉਪ ਪੁਲਿਸ ਕਪਤਾਨ ਸੁਰੇਂਦਰ ਬਿਸ਼ਨੋਈ ਤਵਾਡੂ ‘ਚ ਤਾਇਨਾਤ ਸਨ। ਉਹ ਤਵਾਡੂ ਪਹਾੜੀ ‘ਚ ਨਾਜਾਇਜ਼ ਮਾਈਨਿੰਗ ਦੀ ਸੂਚਨਾ ‘ਤੇ ਛਾਪਾ ਮਾਰਨ ਗਿਆ ਸੀ। ਕਾਰਵਾਈ ਦੌਰਾਨ ਡੀਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਨੇ ਮਾਈਨਿੰਗ ਵਾਲੀ ਥਾਂ ’ਤੇ ਪੱਥਰ ਨਾਲ ਭਰੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਡੰਪਰ ਦੇਡਰਾਈਵਰ ਨੇ ਉਸ ‘ਤੇ ਡੰਪਰ ਚੜ੍ਹਾ ਦਿੱਤਾ ਅਤੇ ਡੀ ਐਸ ਪੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਤੇਜ਼ੀ ਨਾਲ ਛਾਪੇਮਾਰੀ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਵਿਭਾਗ ‘ਚ ਹੜਕੰਪ ਮਚ ਗਿਆ ਹੈ। ਆਈਜੀ ਅਤੇ ਨੂਹ ਦੇ ਐਸਪੀ ਮੌਕੇ ‘ਤੇ ਪਹੁੰਚ ਗਏ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸਵੇਰੇ 11 ਵਜੇ ਮਾਈਨਿੰਗ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਉਹ 11:30 ਵਜੇ ਆਪਣੇ ਸਟਾਫ਼ ਨਾਲ ਪਹੁੰਚ ਗਿਆ। ਜਦੋਂ ਪੁਲਸ ਉਥੇ ਪਹੁੰਚੀ ਤਾਂ ਉਨ੍ਹਾਂ ਨੂੰ ਦੇਖ ਕੇ ਮਾਈਨਿੰਗ ਮਾਫੀਆ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਪੁੱਜੇ ਐਸਐਚਓ ਨੇ ਦੱਸਿਆ ਕਿ ਡੀਐਸਪੀ ਸਟਾਫ਼ ਨਾਲ ਹੀ ਗਏ ਸਨ। ਉਸ ਦੇ ਨਾਲ ਕੋਈ ਪੁਲਿਸ ਫੋਰਸ ਨਹੀਂ ਸੀ। ਮੌਕੇ ‘ਤੇ ਡੰਪਰ ਚਾਲਕ ਨੇ ਤੇਜ਼ ਰਫ਼ਤਾਰ ਨਾਲ DSP ਨੂੰ ਦਰੜ ਕੇ ਅੱਗੇ ਲੰਘ ਗਿਆ। ਇਸ ਵਿੱਚ ਸੁਰਿੰਦਰ ਬਿਸ਼ਨੋਈ ਦੀ ਮੌਤ ਹੋ ਗਈ।