- ਭਾਰਤ ਚੋਣ ਕਮਿਸ਼ਨ (ਈਸੀਆਈ/ECI) ਨੇ ਰਾਸ਼ਟਰਵਿਆਪੀ ਐੱਸਆਈਆਰ (SIR) ਲਈ ਤਿਆਰੀ ਦਾ ਮੁੱਲਾਂਕਣ ਕਰਨ ਲਈ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਦੀ ਕਾਨਫਰੰਸ ਆਯੋਜਿਤ ਕੀਤੀ
ਨਵੀਂ ਦਿੱਲੀ, 11 ਸਤੰਬਰ 2025 – ਭਾਰਤ ਚੋਣ ਕਮਿਸ਼ਨ (ਈਸੀਆਈ/ECI) ਨੇ ਇਸ ਸਾਲ ਇੰਡੀਆ ਇੰਟਰਨੈਸ਼ਨਲ ਇੰਸਟੀਟਿਊਟ ਫੌਰ ਡੈਮੋਕ੍ਰੇਸੀ ਐਂਡ ਇਲੈਕਟੋਰਲ ਮੈਨੇਜਮੈਂਟ (ਆਈਆਈਆਈਡੀਈਐੱਮ/IIIDEM), ਨਵੀਂ ਦਿੱਲੀ ਵਿਖੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ (ਸੀਈਓਜ਼/CEOs) ਦੀ ਤੀਸਰੀ ਕਾਨਫਰੰਸ ਦਾ ਆਯੋਜਨ ਕੀਤਾ।
ਇਸ ਕਾਨਫਰੰਸ ਦਾ ਉਦਘਾਟਨ ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੀ ਮੌਜੂਦਗੀ ਵਿੱਚ ਕੀਤਾ। ਕਮਿਸ਼ਨ ਨੇ ਦੇਸ਼ ਭਰ ਵਿੱਚ ਵੋਟਰ ਸੂਚੀਆਂ ਦੀ ਆਗਾਮੀ ਰਾਜਵਿਆਪੀ ਤੀਬਰ ਸੋਧ (ਐੱਸਆਈਆਰ/SIR) ਲਈ ਮੁੱਖ ਚੋਣ ਅਧਿਕਾਰੀਆਂ (ਸੀਈਓਜ਼/CEOs) ਦੇ ਦਫ਼ਤਰਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।
ਚਰਚਾ ਦੇ ਦੌਰਾਨ:

- ਬਿਹਾਰ ਦੇ ਮੁੱਖ ਚੋਣ ਅਧਿਕਾਰੀ (ਸੀਈਓ/CEO) ਨੇ ਆਪਣੇ ਰਾਜ ਵਿੱਚ ਅਪਣਾਈਆਂ ਗਈਆਂ ਰਣਨੀਤੀਆਂ, ਚੁਣੌਤੀਆਂ ਅਤੇ ਬਿਹਤਰੀਨ ਪਿਰਤਾਂ ‘ਤੇ ਪੇਸ਼ਕਾਰੀ ਦਿੱਤੀ, ਜਿਸ ਨਾਲ ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ (ਸੀਈਓਜ਼/CEOs) ਨੂੰ ਸਿੱਖਣ ਦਾ ਅਵਸਰ ਮਿਲਿਆ।
- ਮੁੱਖ ਚੋਣ ਅਧਿਕਾਰੀਆਂ (ਸੀਈਓਜ਼/CEOs) ਨੇ ਆਪਣੇ-ਆਪਣੇ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਰਾਂ ਦੀ ਸੰਖਿਆ,ਪਿਛਲੇ ਐੱਸਆਈਆਰ (SIR) ਦੀ ਪਾਤਰਤਾ ਮਿਤੀ ਅਤੇ ਮੌਜੂਦਾ ਵੋਟਰ ਸੂਚੀਆਂ ਬਾਰੇ ਵੇਰਵੇ ਪੇਸ਼ ਕੀਤੇ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਆਪਣੀਆਂ ਅਧਿਕਾਰਿਤ ਵੈੱਬਸਾਇਟਾਂ ‘ਤੇ ਵੋਟਰ ਸੂਚੀਆਂ ਦੇ ਡਿਜੀਟਾਇਜ਼ੇਸ਼ਨ ਅਤੇ ਅਪਲੋਡ ਕਰਨ ਦੀ ਸਥਿਤੀ ਬਾਰੇ ਵੀ ਜਾਣੂ ਕਰਵਾਇਆ।
- ਪਿਛਲੇ ਐੱਸਆਈਆਰ (SIR) ਦੇ ਵੋਟਰਾਂ ਨਾਲ ਮੌਜੂਦਾ ਵੋਟਰਾਂ ਦੀ ਮੈਪਿੰਗ (ਮਿਲਾਨ) ਦੀ ਸਥਿਤੀ ਦੀ ਸਮੀਖਿਆ ਕੀਤੀ ਗਈ।
- ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਕਿਸੇ ਵੀ ਪੋਲਿੰਗ ਸਟੇਸ਼ਨ ‘ਤੇ 1,200 ਤੋਂ ਅਧਿਕ ਵੋਟਰ ਨਾ ਹੋਣ, ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ ਦੇ ਤਰਕਸੰਗਤੀਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
ਮੁੱਖ ਚੋਣ ਅਧਿਕਾਰੀਆਂ (ਸੀਈਓਜ਼/CEOs) ਨੇ ਨਾਗਰਿਕਾਂ ਲਈ ਜਮ੍ਹਾਂ ਕਰਵਾਉਣ ਦੀ ਸੌਖ ਸੁਨਿਸ਼ਚਿਤ ਕਰਨ ‘ਤੇ ਜ਼ੋਰ ਦਿੰਦੇ ਹੋਏ, ਸਾਰੇ ਪਾਤਰ ਨਾਗਰਿਕਾਂ ਨੂੰ ਸ਼ਾਮਲ ਕਰਨ ਅਤੇ ਅਯੋਗ ਨਾਵਾਂ ਨੂੰ ਬਾਹਰ ਕੱਢਣ ਦੀ ਸਹੂਲਤ ਲਈ ਦਸਤਾਵੇਜ਼ੀ ਸਬੂਤਾਂ ਦਾ ਵੀ ਸੁਝਾਅ ਦਿੱਤਾ।
ਕਮਿਸ਼ਨ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ (ਡੀਈਓਜ਼/DEOs), ਚੋਣ ਰਜਿਸਟ੍ਰੀਕਰਣ ਅਧਿਕਾਰੀਆਂ (ਈਆਰਓਜ਼/EROs), ਸਹਾਇਕ ਚੋਣ ਰਜਿਸਟ੍ਰੀਕਰਣ ਅਧਿਕਾਰੀਆਂ (ਏਈਆਰਓਜ਼/AEROs), ਬੂਥ ਲੈਵਲ ਅਧਿਕਾਰੀਆਂ (ਬੀਐੱਲਓਜ਼/BLOs) ਅਤੇ ਬੂਥ ਲੈਵਲ ਏਜੰਟਾਂ (ਬੀਐੱਲਏਜ਼/BLAs) ਦੀ ਨਿਯੁਕਤੀ ਅਤੇ ਟ੍ਰੇਨਿੰਗ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ।
ਇਨ੍ਹਾਂ ਵਿਚਾਰ-ਵਟਾਂਦਰਿਆਂ ਦਾ ਉਦੇਸ਼ ਰਾਸ਼ਟਰਵਿਆਪੀ ਵੋਟਰ ਸੂਚੀ ਸੋਧ ਅਭਿਆਸ ਵਿੱਚ ਸਮਾਨਤਾ, ਸਟੀਕਤਾ ਅਤੇ ਸਮਾਵੇਸ਼ਤਾ ਸੁਨਿਸ਼ਚਿਤ ਕਰਨਾ ਸੀ। ਇਸ ਅਵਸਰ ‘ਤੇ ਚੋਣ ਕਮਿਸ਼ਨ ਨੇ ਪਾਰਦਰਸ਼ੀ ਅਤੇ ਭਰੋਸੇਯੋਗ ਚੋਣ ਪ੍ਰਕਿਰਿਆ ਨੂੰ ਬਣਾਈ ਰੱਖਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।
