ਹਰਿਆਣਾ, ਪੰਜਾਬ ਤੇ ਹਿਮਾਚਲ ‘ਚ ED ਦੀ ਛਾਪੇਮਾਰੀ

  • ਪੰਚਕੂਲਾ-ਮੋਹਾਲੀ ਸਮੇਤ 18 ਤੋਂ ਵੱਧ ਟਿਕਾਣਿਆਂ ‘ਤੇ ਲਈ ਤਲਾਸ਼ੀ
  • HUDA ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ

ਚੰਡੀਗੜ੍ਹ, 23 ਜਨਵਰੀ 2024 – ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਰਿਆਣਾ ਸਮੇਤ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਹੈ। ਈਡੀ ਦੀ ਟੀਮ ਪੰਜਾਬ ਅਤੇ ਹਰਿਆਣਾ ਦੇ ਕਰੀਬ 18 ਥਾਵਾਂ ‘ਤੇ ਪਹੁੰਚ ਚੁੱਕੀ ਹੈ। ਇਸ ਵਿੱਚ ਪੰਚਕੂਲਾ ਅਤੇ ਮੋਹਾਲੀ ਸਮੇਤ ਹੋਰ ਇਲਾਕੇ ਸ਼ਾਮਲ ਹਨ, ਜਦੋਂਕਿ ਹਿਮਾਚਲ ਦੇ ਸੋਲਨ ਜ਼ਿਲ੍ਹੇ ਵਿੱਚ ਈਡੀ ਦੀ ਜਾਂਚ ਚੱਲ ਰਹੀ ਹੈ।

ਸੂਤਰਾਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਦਰਜ ਕੀਤੇ ਗਏ ਕੇਸ ਦੀ ਜਾਂਚ ਚੱਲ ਰਹੀ ਹੈ, ਜੋ ਕਿ ਹੁੱਡਾ ਵਿੱਚ 70 ਕਰੋੜ ਰੁਪਏ ਦੇ ਫਰਜ਼ੀ ਰਿਫੰਡ ਘੁਟਾਲੇ ਨਾਲ ਸਬੰਧਤ ਹੈ। ਹੁਡਾ ਨੂੰ ਹੁਣ ‘ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ’ ਵਜੋਂ ਜਾਣਿਆ ਜਾਂਦਾ ਹੈ। ਹੁੱਡਾ ਦੇ ਕਰੀਬ ਛੇ ਅਧਿਕਾਰੀਆਂ ਦੀ ਭੂਮਿਕਾ ਏਜੰਸੀ ਦੇ ਘੇਰੇ ਵਿੱਚ ਹੈ।

ਸੂਤਰਾਂ ਮੁਤਾਬਕ ਗਲਤ ਤਰੀਕੇ ਨਾਲ ਪੈਸੇ ਵਾਪਸ ਕੀਤੇ ਗਏ ਹਨ। ਇਹ ਧੋਖਾਧੜੀ 2015 ਤੋਂ 2019 ਦਰਮਿਆਨ ਹੋਈ ਸੀ। ਇਸ ਮਾਮਲੇ ‘ਚ ਹਰਿਆਣਾ ਦੀਆਂ ਕਈ ਰੀਅਲ ਅਸਟੇਟ ਕੰਪਨੀਆਂ ਅਤੇ ਅਧਿਕਾਰੀ ਰਡਾਰ ‘ਤੇ ਹਨ।

ਇਸ ਮਾਮਲੇ ਦੀਆਂ ਤਾਰਾਂ ਹਿਮਾਚਲ ਨਾਲ ਵੀ ਜੁੜੀਆਂ ਹੋਈਆਂ ਹਨ। ਸੂਤਰਾਂ ਮੁਤਾਬਕ ਹਿਮਾਚਲ ਦੇ ਸੋਲਨ ਅਤੇ ਬੱਦੀ ਟਿਕਾਣਿਆਂ ‘ਤੇ ਵੀ ਤਲਾਸ਼ੀ ਜਾਰੀ ਹੈ। ਕੁਝ ਸੇਵਾਮੁਕਤ ਅਧਿਕਾਰੀਆਂ ਸਮੇਤ ਕਈ ਸਰਕਾਰੀ ਅਧਿਕਾਰੀਆਂ ਅਤੇ ਪ੍ਰਾਈਵੇਟ ਲੋਕਾਂ ਦੇ ਟਿਕਾਣਿਆਂ ‘ਤੇ ਈਡੀ ਦੀ ਕਾਰਵਾਈ ਚੱਲ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

51 ਸਾਲ ਦੀ ਉਮਰ ‘ਚ ਮਾਂ ਬਣੀ ਔਰਤ, ਕਿਹਾ- ਵਿਆਹ ਦੇ 35 ਸਾਲ ਬਾਅਦ ਮਿਲੀ ਖੁਸ਼ੀ

ਇੱਕ ਹੋਰ AAP ਲੀਡਰ ਨੇ ਕਰਵਾਇਆ ਵਿਆਹ: ਸਪੀਕਰ ਅਤੇ ਸਿੱਖਿਆ ਮੰਤਰੀ ਦੇਣ ਪਹੁੰਚੇ ਵਧਾਈ