- ਐਸਬੀਆਈ ਵੱਲੋਂ ਇਸਨੂੰ ‘ਫਰਾਡ’ ਐਲਾਨਣ ਤੋਂ ਬਾਅਦ ਕੀਤੀ ਗਈ ਕਾਰਵਾਈ
ਮੁੰਬਈ, 24 ਜੁਲਾਈ 2025 – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਯਾਨੀ 24 ਜੁਲਾਈ ਨੂੰ ਮੁੰਬਈ ਵਿੱਚ ਅਨਿਲ ਅੰਬਾਨੀ ਦੀਆਂ ਕੰਪਨੀਆਂ ਨਾਲ ਸਬੰਧਤ ਲਗਭਗ 50 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਸਟੇਟ ਬੈਂਕ ਆਫ਼ ਇੰਡੀਆ (SBI) ਵੱਲੋਂ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (RCom) ਅਤੇ ਇਸਦੇ ਮਾਲਕ ਅਨਿਲ ਅੰਬਾਨੀ ਨੂੰ ‘fraud’ ਘੋਸ਼ਿਤ ਕਰਨ ਤੋਂ ਕੁਝ ਦਿਨ ਬਾਅਦ ਹੀ ਹੋਈ ਹੈ।
ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਕੁਝ ਦਿਨ ਪਹਿਲਾਂ ਹੀ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਅਨਿਲ ਅੰਬਾਨੀ ਅਤੇ ਉਨ੍ਹਾਂ ਦੀ ਕੰਪਨੀ RCom ਨੂੰ ‘fraud’ ਘੋਸ਼ਿਤ ਕੀਤਾ ਸੀ। ਐਸਬੀਆਈ ਨੇ 23 ਜੂਨ, 2025 ਨੂੰ ਆਰਕਾਮ ਦੇ ਲੋਨ ਖਾਤੇ ਨੂੰ fraud ਸ਼੍ਰੇਣੀਬੱਧ ਕੀਤਾ ਅਤੇ 24 ਜੂਨ, 2025 ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਇਸ ਬਾਰੇ ਸੂਚਿਤ ਕੀਤਾ।
ਐਸਬੀਆਈ ਦਾ ਕਹਿਣਾ ਹੈ ਕਿ ਆਰਕਾਮ ਨੇ ਬੈਂਕ ਤੋਂ ਲਏ ਗਏ 31,580 ਕਰੋੜ ਰੁਪਏ ਦੇ ਕਰਜ਼ੇ ਦੀ ਦੁਰਵਰਤੋਂ ਕੀਤੀ। ਇਸ ਵਿੱਚੋਂ ਲਗਭਗ 13,667 ਕਰੋੜ ਰੁਪਏ ਹੋਰ ਕੰਪਨੀਆਂ ਦੇ ਕਰਜ਼ੇ ਚੁਕਾਉਣ ‘ਤੇ ਖਰਚ ਕੀਤੇ ਗਏ। ਰਿਲਾਇੰਸ ਗਰੁੱਪ ਦੀਆਂ ਹੋਰ ਕੰਪਨੀਆਂ ਨੂੰ 12,692 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ। ਇਹ ਨਿਯਮਾਂ ਦੇ ਵਿਰੁੱਧ ਸੀ।

ਐਸਬੀਆਈ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਵਿੱਚ ਹੈ। ਇਸ ਤੋਂ ਇਲਾਵਾ, ਅਨਿਲ ਅੰਬਾਨੀ ਵਿਰੁੱਧ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT), ਮੁੰਬਈ ਵਿੱਚ ਨਿੱਜੀ ਦੀਵਾਲੀਆਪਨ ਦੀ ਕਾਰਵਾਈ ਵੀ ਚੱਲ ਰਹੀ ਹੈ।
