ਚੰਡੀਗੜ੍ਹ, 2 ਅਪ੍ਰੈਲ 2025 – ਹਰਿਆਣਾ ਦੇ ਲੋਕਾਂ ਨੂੰ ਸਰਕਾਰ ਨੇ ਵੱਡਾ ਵੱਡਾ ਝਟਕਾ ਦਿੰਦਿਆਂ ਬਿਜਲੀ ਦੀਆਂ ਦਰਾਂ ‘ਚ ਵਾਧਾ ਕੀਤਾ ਹੈ। ਜਿਸ ਤਹਿਤ ਹਰਿਆਣਾ ਵਿੱਚ ਅੱਜ ਤੋਂ ਬਿਜਲੀ ਮਹਿੰਗੀ ਹੋ ਗਈ ਹੈ। 3 ਸਾਲਾਂ ਬਾਅਦ, ਮੰਗਲਵਾਰ ਅੱਧੀ ਰਾਤ ਨੂੰ ਬਿਜਲੀ ਦੀਆਂ ਦਰਾਂ ਵਿੱਚ 20 ਤੋਂ 40 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ।
ਉੱਥੇ ਹੀ ਖੇਤੀਬਾੜੀ ਖੇਤਰ ਲਈ ਬਿਜਲੀ ਦਰ 6.48 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 7.35 ਰੁਪਏ ਕਰ ਦਿੱਤੀ ਗਈ ਹੈ।
ਸਰਕਾਰ ਵੱਲੋਂ ਉਦਯੋਗ ਲਈ ਵੀ ਕੋਈ ਰਾਹਤ ਨਹੀਂ ਹੈ; ਉਦਯੋਗਾਂ ਲਈ ਵੀ ਬਿਜਲੀ ਦੀਆਂ ਦਰਾਂ ਵਧੀਆਂ ਹਨ। ਛੋਟੀਆਂ ਫੈਕਟਰੀਆਂ ਦੀ ਹਾਈ ਟੈਂਸ਼ਨ ਲਾਈਨ ਸਪਲਾਈ ਵਿੱਚ 30 ਤੋਂ 35 ਪੈਸੇ ਪ੍ਰਤੀ ਯੂਨਿਟ ਅਤੇ ਐਲਟੀ ਸਪਲਾਈ ਵਿੱਚ 10 ਤੋਂ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਹੋਇਆ ਹੈ। ਥੋਕ ਸਪਲਾਈ ਦਰਾਂ ਵਿੱਚ 40 ਪੈਸੇ ਦਾ ਵਾਧਾ ਹੋਇਆ ਹੈ।

ਬਿਜਲੀ ਦਰਾਂ ਵਿੱਚ ਵਾਧੇ ਕਾਰਨ ਲਗਭਗ 81 ਲੱਖ ਖਪਤਕਾਰਾਂ ‘ਤੇ ਵਿੱਤੀ ਬੋਝ ਵਧੇਗਾ।
