Elon Musk ਨੇ ਭਾਰਤ ‘ਚ ਸਸਤੇ ਕੀਤੇ ‘X’ ਦੇ ਪਲਾਨ

ਨਵੀਂ ਦਿੱਲੀ, 12 ਜੁਲਾਈ: 2025 -ਐਲਨ ਮਸਕ ਦੀ ਸੈਟੇਲਾਈਟ ਇੰਟਰਨੈਟ ਸੇਵਾ Starlink ਨੂੰ ਭਾਰਤ ਵਿੱਚ ਸਰਕਾਰ ਵੱਲੋਂ ਸਰਵਿਸ ਸ਼ੁਰੂ ਕਰਨ ਲਈ ਲਾਇਸੈਂਸ ਮਿਲ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕੁਝ ਅਗਲੇ ਮਹੀਨਿਆਂ ਵਿੱਚ ਹੀ ਇਹ ਕੰਪਨੀ ਦੇਸ਼ ਵਿੱਚ ਆਪਣੀ ਬ੍ਰਾਡਬੈਂਡ ਇੰਟਰਨੈਟ ਸਰਵਿਸ ਸ਼ੁਰੂ ਕਰ ਦੇਵੇਗੀ। ਇਸਦੇ ਨਾਲ ਹੀ ਮਸਕ ਨੇ ਭਾਰਤ ਵਿੱਚ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X (ਪੁਰਾਣਾ Twitter) ਦੇ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ ‘ਚ ਵੱਡੀ ਕਟੌਤੀ ਕੀਤੀ ਹੈ।

X ਦੇ ਪਲਾਨ 47% ਤੱਕ ਹੋਏ ਸਸਤੇ
ਐਲਨ ਮਸਕ ਦੀ ਕੰਪਨੀ X ਹੁਣ ਭਾਰਤ ਵਿੱਚ ਬੇਸਿਕ, ਪ੍ਰੀਮਿਅਮ ਅਤੇ ਪ੍ਰੀਮਿਅਮ ਪਲੱਸ ਤਿੰਨ ਤਰ੍ਹਾਂ ਦੇ ਸਬਸਕ੍ਰਿਪਸ਼ਨ ਪਲਾਨ ਦਿੰਦੀ ਹੈ। ਫਰਵਰੀ 2023 ਤੋਂ ਇਹ ਸਰਵਿਸ ਭਾਰਤ ਵਿੱਚ ਚਾਲੂ ਹੋਈ ਸੀ। ਹੁਣ ਪਹਿਲੀ ਵਾਰ X ਨੇ ਆਪਣੇ ਪਲਾਨ ਦੀ ਕੀਮਤ ਘਟਾਈ ਹੈ, ਜਿਸ ਨਾਲ ਬੇਸਿਕ ਪਲਾਨ ਹੁਣ ਸਿਰਫ਼ 170 ਰੁਪਏ ਮਹੀਨਾ ਹੋ ਗਿਆ ਹੈ।

ਨਵੀਆਂ ਕੀਮਤਾਂ ਇਹ ਹਨ:
ਬੇਸਿਕ ਪਲਾਨ (ਵੇਬ ਉਪਭੋਗਤਾਵਾਂ ਲਈ):
ਹੁਣ 170 ਰੁਪਏ ਮਹੀਨਾ ਜਾਂ 1700 ਰੁਪਏ ਸਾਲਾਨਾ।
(ਪਹਿਲਾਂ: 244 ਰੁਪਏ ਮਹੀਨਾ ਜਾਂ 2591 ਰੁਪਏ ਸਾਲ)

ਪ੍ਰੀਮਿਅਮ ਪਲਾਨ:
ਹੁਣ 427 ਰੁਪਏ ਮਹੀਨਾ ਜਾਂ 4272 ਰੁਪਏ ਸਾਲ।
(ਪਹਿਲਾਂ: 650 ਰੁਪਏ ਮਹੀਨਾ ਜਾਂ 6800 ਰੁਪਏ ਸਾਲ)

ਪ੍ਰੀਮਿਅਮ ਪਲੱਸ ਪਲਾਨ:
ਹੁਣ 2570 ਰੁਪਏ ਮਹੀਨਾ ਜਾਂ 26,400 ਰੁਪਏ ਸਾਲ।
(ਪਹਿਲਾਂ: 3470 ਰੁਪਏ ਮਹੀਨਾ ਜਾਂ 34,340 ਰੁਪਏ ਸਾਲ)

ਮੋਬਾਈਲ ਉਪਭੋਗਤਾਵਾਂ ਲਈ ਵੀ ਕੀਮਤਾਂ ਘਟਾਈਆਂ ਗਈਆਂ ਹਨ:
ਬੇਸਿਕ: 170 ਰੁਪਏ ਮਹੀਨਾ
ਪ੍ਰੀਮਿਅਮ: ਹੁਣ 470 ਰੁਪਏ ਮਹੀਨਾ (ਪਹਿਲਾਂ 900)
ਪ੍ਰੀਮਿਅਮ ਪਲੱਸ: ਹੁਣ 3000 ਰੁਪਏ ਮਹੀਨਾ (ਪਹਿਲਾਂ 5000)

ਪਲਾਨ ਵਿਚ ਕੀ ਫਰਕ ਹੈ?

ਬੇਸਿਕ ਪਲਾਨ:
ਲਿਮਟਿਡ ਫੀਚਰ – ਜਿਵੇਂ ਕਿ ਲੰਬੇ ਵੀਡੀਓ, ਪੋਸਟ ਐਡੀਟ, ਰਿਪਲਾਈ ਪ੍ਰਾਇਓਰਟੀ ਅਤੇ ਪੋਸਟ ਫਾਰਮੈਟਿੰਗ।

ਪ੍ਰੀਮਿਅਮ ਪਲਾਨ:
ਬੇਸਿਕ ਤੋਂ ਇਲਾਵਾ – X Pro, ਐਨਾਲਿਟਿਕਸ, ਘੱਟ ਵਿਗਿਆਪਨ, ਬਲੂ ਟਿਕ, ਅਤੇ Grok AI ਵਰਗੇ ਟੂਲ। ਇਹ ਪਲਾਨ ਇਨਡੀਵਿਜੂਅਲ ਕਨਟੈਂਟ ਕ੍ਰਿਏਟਰ ਲਈ ਹੈ।

ਪ੍ਰੀਮਿਅਮ ਪਲੱਸ ਪਲਾਨ:
ਐਡ-ਫਰੀ ਤਜਰਬਾ, ਵੱਧ ਤੋਂ ਵੱਧ ਰਿਪਲਾਈ ਬੂਸਟ, ਲੰਬੇ ਆਰਟਿਕਲ ਪੋਸਟ ਕਰਨ ਦਾ ਵਿਕਲਪ ਅਤੇ ਰੀਅਲ ਟਾਈਮ ਰਡਾਰ ਟ੍ਰੈਂਡ ਟੂਲ। ਇਹ ਬਿਜ਼ਨਸ ਯੂਜ਼ਰਾਂ ਲਈ ਖਾਸ ਤੌਰ ‘ਤੇ ਬਣਾਇਆ ਗਿਆ ਹੈ।

ਸਰਲ ਭਾਸ਼ਾ ਵਿੱਚ ਕਹੀਏ ਤਾਂ – ਮਸਕ ਭਾਰਤ ਵਿੱਚ ਇੰਟਰਨੈਟ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਆਪਣੀ ਪਕੜ ਵਧਾਉਣ ਲਈ ਲਗਾਤਾਰ ਕਦਮ ਚੁੱਕ ਰਹੇ ਹਨ। Starlink ਆਉਣ ਨਾਲ ਜਿੱਥੇ ਦੁਰਗਮ ਖੇਤਰਾਂ ਨੂੰ ਤੇਜ਼ ਇੰਟਰਨੈਟ ਮਿਲ ਸਕੇਗਾ, ਉਥੇ X ਦੇ ਸਸਤੇ ਪਲਾਨਾਂ ਨਾਲ ਕ੍ਰਿਏਟਰ ਅਤੇ ਆਮ ਯੂਜ਼ਰਾਂ ਨੂੰ ਵੀ ਫਾਇਦਾ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਡਾ. ਬਲਜੀਤ ਕੌਰ ਵੱਲੋਂ ਨਿਵੇਕਲੀ ਪਹਿਲ

ਵੱਡੀ ਖਬਰ; ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਮੁਲਜ਼ਮ ਫਰਾਰ