ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਮੁੱਠਭੇੜ: ਮੁਕਾਬਲੇ ‘ਚ 2 ਜਵਾਨ ਸ਼ਹੀਦ: 2 ਜ਼ਖਮੀ

  • ਫੌਜ ਨੇ 4 ਅੱ+ਤਵਾ+ਦੀ ਘੇਰੇ, ਅਪ੍ਰੇਸ਼ਨ ਅਜੇ ਵੀ ਜਾਰੀ
  • ਦੇਰ ਰਾਤ ਬਾਰਾਮੂਲਾ ਵਿੱਚ ਵੀ ਮੁੱਠਭੇੜ ਹੋਈ ਸ਼ੁਰੂ

ਜੰਮੂ-ਕਸ਼ਮੀਰ, 14 ਸਤੰਬਰ 2024 – ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਚਤਾਰੂ ‘ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ‘ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਦੀ ਪਛਾਣ ਵਾਈਟ ਨਾਈਟ ਕੋਰ ਦੇ ਨਾਇਬ ਸੂਬੇਦਾਰ ਵਿਪਨ ਕੁਮਾਰ ਅਤੇ ਕਾਂਸਟੇਬਲ ਅਰਵਿੰਦ ਸਿੰਘ ਵਜੋਂ ਹੋਈ ਹੈ।

ਦੋ ਹੋਰ ਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੁਰੱਖਿਆ ਬਲਾਂ ਨੇ ਪਿੰਗਨਾਲ ਦੁੱਗੜਾ ਦੇ ਜੰਗਲਾਂ ‘ਚ ਲੁਕੇ 3-4 ਅੱਤਵਾਦੀਆਂ ਨੂੰ ਘੇਰ ਲਿਆ ਹੈ। ਮੁਕਾਬਲਾ ਅਜੇ ਵੀ ਜਾਰੀ ਹੈ।

ਸੁਰੱਖਿਆ ਬਲਾਂ ਨੇ ਚਤਰੂ ਪੱਟੀ ਦੇ ਨਈਦਘਾਮ ਇਲਾਕੇ ‘ਚ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਹੀ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋ ਗਿਆ।

ਇੱਥੇ ਸ਼ੁੱਕਰਵਾਰ ਦੇਰ ਰਾਤ ਬਾਰਾਮੂਲਾ ਦੇ ਚੱਕ ਟੇਪਰ ਕਰੀਰੀ ਪੱਤਣ ਇਲਾਕੇ ਵਿੱਚ ਵੀ ਮੁੱਠਭੇੜ ਸ਼ੁਰੂ ਹੋ ਗਈ। ਕਸ਼ਮੀਰ ਜ਼ੋਨ ਪੁਲਸ ਨੇ ਐਕਸ ‘ਤੇ ਇਕ ਪੋਸਟ ‘ਚ ਇਹ ਜਾਣਕਾਰੀ ਦਿੱਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੰਤਰੀ ਹਰਜੋਤ ਬੈਂਸ ਨੂੰ ਬਰਖ਼ਾਸਤ ਕਰਨ ਤੇ ਐਸ ਜਯੋਤੀ ਯਾਦਵ ਨੂੰ ਸਸਪੈਂਡ ਕਰਨ ਦੀ ਹਦਾਇਤ ਕੀਤੀ ਜਾਵੇ: ਯੂਥ ਅਕਾਲੀ ਦਲ ਦੀ ਰਾਜਪਾਲ ਨੂੰ ਅਪੀਲ

ਇਕ ਦਿਨ ‘ਚ ਸੋਨਾ 1,243 ਰੁਪਏ ਹੋਇਆ ਮਹਿੰਗਾ: 73,044 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚੀ ਕੀਮਤ