PF ਟ੍ਰਾਂਸਫਰ ਪ੍ਰਕਿਰਿਆ ‘ਚ EPFO ਦਾ ਵੱਡਾ ਬਦਲਾਅ, ਫੰਡ ਟ੍ਰਾਂਸਫਰ ਲਈ ਹੁਣ ਜ਼ਰੂਰੀ ਨਹੀਂ ਮਾਲਕ ਦੀ ਮਨਜ਼ੂਰੀ

ਚੰਡੀਗੜ੍ਹ, 26 ਅਪ੍ਰੈਲ 2025 – ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਹੁਣ ਨੌਕਰੀਆਂ ਬਦਲਣ ‘ਤੇ PF (ਪ੍ਰੋਵੀਡੈਂਟ ਫੰਡ) ਟ੍ਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਹੋਰ ਵੀ ਸਰਲ ਬਣਾ ਦਿੱਤਾ ਹੈ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਜ਼ਿਆਦਾਤਰ ਮਾਮਲਿਆਂ ਵਿੱਚ PF ਟ੍ਰਾਂਸਫਰ ਲਈ ਮਾਲਕ ਤੋਂ ਪ੍ਰਵਾਨਗੀ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ।

ਹੁਣ ਤੱਕ ਦੋ EPF ਦਫਤਰ PF ਪੈਸੇ ਟ੍ਰਾਂਸਫਰ ਕਰਨ ਲਈ ਜੁੜੇ ਹੋਏ ਸਨ – ਇੱਕ ‘ਸਰੋਤ ਦਫਤਰ’, ਜਿੱਥੋਂ ਪੈਸੇ ਕਢਵਾਏ ਜਾਂਦੇ ਸਨ,ਅਤੇ ਦੂਜਾ ‘ਡੈਸਟੀਨੇਸ਼ਨ ਦਫਤਰ’, ਜਿੱਥੇ ਪੈਸੇ ਕ੍ਰੈਡਿਟ ਕੀਤੇ ਜਾਂਦੇ ਸਨ। ਇਸ ਪ੍ਰਕਿਰਿਆ ਵਿੱਚ ਮਾਲਕ ਦੀ ਪ੍ਰਵਾਨਗੀ ਜ਼ਰੂਰੀ ਸੀ, ਜਿਸ ਕਾਰਨ ਟ੍ਰਾਂਸਫਰ ਵਿੱਚ ਦੇਰੀ ਹੁੰਦੀ ਸੀ। ਨਵੀਂ ਪ੍ਰਣਾਲੀ ਦੇ ਤਹਿਤ, ਇਹ ਪ੍ਰਕਿਰਿਆ ਹੁਣ ਵੱਡੇ ਪੱਧਰ ‘ਤੇ ਸਵੈਚਾਲਿਤ ਹੋ ਗਈ ਹੈ, ਜੋ ਕਰਮਚਾਰੀਆਂ ਨੂੰ ਤੇਜ਼ ਅਤੇ ਸੁਵਿਧਾਜਨਕ ਸੇਵਾ ਪ੍ਰਦਾਨ ਕਰੇਗੀ। EPFO ਨੇ ਫਾਰਮ 13 ਦੀ ਇੱਕ ਨਵੀਂ ਅਤੇ ਸੁਧਾਰੀ ਸਾਫਟਵੇਅਰ ਸਹੂਲਤ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਹੁਣ ਟ੍ਰਾਂਸਫਰ ਦਾਅਵੇ ਲਈ ਮੰਜ਼ਿਲ ਦਫਤਰ ਤੋਂ ਪ੍ਰਵਾਨਗੀ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ।

ਹੁਣ ਜਿਵੇਂ ਹੀ ਟ੍ਰਾਂਸਫਰ ਦਫਤਰ (ਸਰੋਤ ਦਫਤਰ) ਦੁਆਰਾ ਦਾਅਵਾ ਮਨਜ਼ੂਰ ਹੋ ਜਾਂਦਾ ਹੈ। ਮੈਂਬਰ ਦਾ ਪਿਛਲਾ ਪੀਐਫ ਖਾਤਾ ਆਪਣੇ ਆਪ ਹੀ ਮੌਜੂਦਾ (ਡੈਸਟੀਨੇਸ਼ਨ) ਖਾਤੇ ਵਿੱਚ ਤੁਰੰਤ ਟ੍ਰਾਂਸਫਰ ਹੋ ਜਾਵੇਗਾ। ਇਸ ਕਦਮ ਦਾ ਉਦੇਸ਼ ਈਪੀਐੱਫਓ ਮੈਂਬਰਾਂ ਲਈ ‘ਈਜ਼ ਆਫ ਲਿਵਿੰਗ’ ਨੂੰ ਉਤਸ਼ਾਹਿਤ ਕਰਨਾ ਹੈ। ਨਵੀਂ ਪ੍ਰਣਾਲੀ ਦੇ ਤਹਿਤ ਪੀਐਫ ਰਕਮ ਦੇ ਟੈਕਸਯੋਗ ਅਤੇ ਗੈਰ-ਟੈਕਸਯੋਗ ਹਿੱਸਿਆਂ ਦੇ ਵੱਖਰੇ ਵੇਰਵੇ ਵੀ ਉਪਲਬਧ ਹੋਣਗੇ। ਇਹ ਟੈਕਸਯੋਗ ਪੀਐੱਫ ਵਿਆਜ ‘ਤੇ ਟੀਡੀਐੱਸ ਦੀ ਸਹੀ ਗਣਨਾ ਕਰਨ ਵਿੱਚ ਮਦਦ ਕਰੇਗਾ। ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਆਪਣੇ 1.25 ਕਰੋੜ ਤੋਂ ਵੱਧ ਮੈਂਬਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਹੁਣ ਫੰਡ ਟ੍ਰਾਂਸਫਰ ਦੀ ਪੂਰੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ, ਜਿਸ ਨਾਲ ਹਰ ਸਾਲ ਲਗਪਗ ₹ 90,000 ਕਰੋੜ ਦਾ ਟ੍ਰਾਂਸਫਰ ਆਸਾਨ ਹੋ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਆਂਗਣਵਾੜੀਆਂ ਵਰਕਰਾਂ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨ

ਪੰਜਾਬ ਭਾਜਪਾ ਦੇ ਇਸ ਵੱਡੇ ਆਗੂ ਨੇ ਅਚਾਨਕ ਦਿੱਤਾ ਅਸਤੀਫ਼ਾ, ਪੜ੍ਹੋ ਵੇਰਵਾ