ਕਾਂਗੜਾ, 8 ਦਸੰਬਰ 2022 – ਕਾਂਗੜਾ ਵਿਧਾਨ ਸਭਾ ਸੀਟ ਲਈ ਗਿਣਤੀ ਰੁਕ ਗਈ ਹੈ। ਕਾਰਨ ਹੈ ਕਿ ਦੁਪਹਿਰ 12:15 ਵਜੇ ਕਾਂਗੜਾ ਪੋਲੀਟੈਕਨਿਕ ਵਿੱਚ ਛੱਤ ਦਾ ਇੱਕ ਹਿੱਸਾ ਡਿੱਗਣ ਕਾਰਨ ਗਿਣਤੀ ਕੇਂਦਰ ਵਿੱਚ ਹਫੜਾ-ਦਫੜੀ ਮੱਚ ਗਈ। ਗਿਣਤੀ ਕੇਂਦਰ ਵਿੱਚ ਬੈਠੇ ਪੋਲਿੰਗ ਸਟਾਫ਼ ਅਤੇ ਸਿਆਸੀ ਪਾਰਟੀਆਂ ਦੇ ਏਜੰਟ ਬਾਹਰ ਦੌੜ ਗਏ। ਕਾਂਗੜਾ ਸੀਟ ‘ਤੇ ਜਦੋਂ ਵੋਟਾਂ ਦੀ ਗਿਣਤੀ ਰੁਕੀ ਤਾਂ ਕਾਂਗਰਸ ਉਮੀਦਵਾਰ ਸੁਰਿੰਦਰ ਕਾਕੂ ਭਾਜਪਾ ਦੇ ਪਵਨ ਕਾਜਲ ਤੋਂ ਪਿੱਛੇ ਚੱਲ ਰਹੇ ਸਨ।
ਕਾਕੂ ਨੇ ਦੋਸ਼ ਲਾਇਆ ਕਿ ਟਾਈਲਾਂ ਡਿੱਗਣ ਕਾਰਨ ਈਵੀਐਮ ਟੁੱਟ ਗਈ ਹੈ, ਇਸ ਲਈ ਉਹ ਗਿਣਤੀ ਨਹੀਂ ਮੰਨੇਗਾ। ਜਿਸ ਇਮਾਰਤ ਦੀਆਂ ਟਾਈਲਾਂ ਡਿੱਗ ਪਈਆਂ ਹਨ, ਉਸ ਦੀ ਉਸਾਰੀ ਦੋ ਸਾਲ ਪਹਿਲਾਂ ਹੀ ਹੋਈ ਸੀ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਇਮਾਰਤ ਦਾ ਉਦਘਾਟਨ ਕੀਤਾ ਸੀ।