ਨਵੀਂ ਦਿੱਲੀ, 6 ਅਕਤੂਬਰ 2024 – ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ 90-90 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਪੂਰੀ ਹੋ ਚੁੱਕੀ ਹੈ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਐਗਜ਼ਿਟ ਪੋਲ ਜਾਰੀ ਕੀਤੇ ਗਏ ਸਨ। ਦੋਵਾਂ ਰਾਜਾਂ ਵਿੱਚ ਸਰਕਾਰ ਬਣਾਉਣ ਲਈ 46 ਸੀਟਾਂ ਦੀ ਲੋੜ ਹੈ।
ਹਰਿਆਣਾ ਵਿੱਚ ਲਗਪਗ 13 ਸਰਵੇਖਣ ਏਜੰਸੀਆਂ ਨੇ ਐਗਜ਼ਿਟ ਪੋਲ ਕਰਵਾਏ। ਇਸ ਤੋਂ ਇਲਾਵਾ 10 ਏਜੰਸੀਆਂ ਨੇ ਵੀ ਜੰਮੂ-ਕਸ਼ਮੀਰ ‘ਚ ਐਗਜ਼ਿਟ ਪੋਲ ਕਰਵਾਏ। ਇਨ੍ਹਾਂ ਸਭ ਨੂੰ ਮਿਲਾ ਕੇ ਵੋਟਾਂ ਦਾ ਹਿਸਾਬ ਲਾਇਆ ਗਿਆ। Exit Polls ਮੁਤਾਬਕ ਹਰਿਆਣਾ ਦੇ 12 ਸਰਵੇਖਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਪਾਰਟੀ ਨੂੰ 56 ਸੀਟਾਂ ਮਿਲਣ ਦੀ ਉਮੀਦ ਹੈ। ਭਾਜਪਾ ਬਹੁਮਤ ਤੋਂ ਦੂਰ 27 ਸੀਟਾਂ ‘ਤੇ ਆ ਸਕਦੀ ਹੈ।
ਉੱਥੇ ਹੀ Exit Polls ਮੁਤਾਬਕ ਜੰਮੂ-ਕਸ਼ਮੀਰ ‘ਚ 10 ਐਗਜ਼ਿਟ ਪੋਲ ‘ਚੋਂ 5 ‘ਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਦੀ ਸਰਕਾਰ ਬਣਾਉਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ, ਜਦਕਿ 5 ‘ਚ ਉਹ ਬਹੁਮਤ ਤੋਂ 10 ਤੋਂ 15 ਸੀਟਾਂ ਦੂਰ ਨਜ਼ਰ ਆ ਰਹੀ ਹੈ। ਪਾਰਟੀ ਨੂੰ 40 ਸੀਟਾਂ ਮਿਲਣ ਦੀ ਉਮੀਦ ਹੈ। ਭਾਜਪਾ ਨੂੰ 30 ਸੀਟਾਂ ਮਿਲ ਸਕਦੀਆਂ ਹਨ। ਪੀਡੀਪੀ ਅਤੇ ਹੋਰਨਾਂ ਨੂੰ 10-10 ਸੀਟਾਂ ਮਿਲਣਗੀਆਂ।