ਨਵੀਂ ਦਿੱਲੀ, 18 ਦਸੰਬਰ – ਕਿਸਾਨਾਂ ਦਾ ਦਿੱਲੀ ਚੱਲੋ ਅੰਦੋਲਨ ਅੱਜ 23ਵੇਂ ਦਿਨ ਵਿਚ ਦਾਖਲ ਹੋ ਗਿਆ ਹੈ ਅਤੇ ਠੰਡ ਬਾਵਜੂਵ ਵੀ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ ‘ਤੇ ਪਹੁੰਚ ਰਹੇ ਹਨ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ ਸਮੇਤ ਵੱਖ ਵੱਖ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਕੜਾਕੇ ਭਰੀ ਠੰਢ ‘ਚ ਵੀ ਕਿਸਾਨ ਬੁਲੰਦ ਹੌਂਸਲੇ ਨਾਲ ਖੇਤੀ ਕਾਨੂੰਨਾਂ ਖਿਲਾਫ ਡਟੇ ਹੋਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਾਨੂੰਨਾਂ ‘ਚ ਸੋਧ ਨਹੀਂ ਚਾਹੁੰਦੇ ਸਗੋਂ ਉਹ ਤਾਂ ਕਾਨੂੰਨ ਹੀ ਰੱਦ ਕਰਾਉਣਾ ਚਾਹੁੰਦੇ ਹਨ, ਇਸ ਤੋਂ ਘੱਟ ਉਨ੍ਹਾਂ ਨੂੰ ਕੁੱਝ ਵੀ ਮੰਜ਼ੂਰ ਨਹੀਂ ਹੈ। ਜਦੋਂ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਲਾਹੇਵੰਦ ਦੱਸ ਕੇ ਕਿਸਾਨਾਂ ਨੂੰ ਮਨਾਉਣ ‘ਚ ਲੱਗੀ ਹੋਈ ਹੈ।