ਸਿੰਘੂ ਬਾਰਡਰ, 26 ਦਸੰਬਰ 2020 – ਸਿੰਘੂ ਬਾਰਡਰ ਤੋਂ ਕਿਸਾਨਾਂ ਦੀ ਪ੍ਰੈਸ ਕਾਨਫਰੰਸ ਲਾਈਵ
ਕਿਸਾਨ ਆਗੂਆਂ ਵੱਲੋਂ ਸਿੰਘੂ ਬਾਰਡਰ ਤੇ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਇਸ ਦੌਰਾਨ ਕਿਸਾਨਾਂ ਨੇ ਆਪਣੇ ਏਜੰਡੇ ਦੱਸੇ। ਇਸ ਦੌਰਾਨ ਯੋਗੇਂਦਰ ਯਾਦਵ ਨੇ ਦੱਸਿਆ ਕਿ ਸਰਕਾਰ ਚਿੱਠੀ ਭੇਜਦੀ ਹੈ ਸਾਨੂੰ ਜਵਾਬ ਦੇਣ ਲਈ ਸਮਾਂ ਵੀ ਲੱਗ ਜਾਂਦਾ ਹੈ। ਇਸ ਦੇ ਨਾਲ ਹੀ ਕਿਸਾਨ ਵੱਲੋਂ ਲਿਖੀ ਚਿੱਠੀ ਬਾਰੇ ਦੱਸਿਆ ਅਤੇ ਕਿਹਾ ਕਿ ਕਿਸਾਨ ਜਥੇਬੰਦੀਆਂ 29 ਦਸੰਬਰ ਨੂੰ ਕੇਂਦਰ ਸਰਕਾਰ ਨਾਲ ਮੀਟਿੰਗ ਸਵੇਰੇ 11 ਵਜੇ ਕਰਨਗੀਆਂ। ਜਿਕਰਯੋਗ ਹੈ ਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਚਿੱਠੀ ਭੇਜ ਕਿ ਮੀਟਿੰਗ ਲਈ ਤਰੀਖ ਤੈਅ ਕਰਨ ਲਈ ਕਿਹਾ ਗਿਆ ਸੀ। ਜਿਸਦੇ ਜਵਾਬ ਵਿੱਚ ਕਿਸਾਨਾਂ ਵੱਲੋਂ 29 ਦਸੰਬਰ ਦੀ ਤਰੀਖ ਤੈਅ ਕੀਤੀ ਗਈ ਫ਼ਿਲਹਾਲ ਇਸ ਸੰਬੰਧੀ ਸਰਕਾਰ ਦਾ ਜਵਾਬ ਆਉਣਾ ਬਾਕੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਸਰਕਾਰ ਦੱਸੇ ਕਿ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਹੜੀ ਕਾਰਵਾਈ ਕਰ ਰਹੀ ਹੈ। ਇਸ ਤੋਂ ਬਿਨਾਂ ਪੰਜਾਬ ਅਤੇ ਹਰਿਆਣਾ ਦੇ ਟੋਲ ਪਲਾਜਾ ਫ਼ਿਲਹਾਲ ਫ੍ਰੀ ਹੀ ਰਹਿਣਗੇ, 27/28 ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ, 30 ਤਰੀਖ ਨੂੰ ਕਿਸਾਨ ਟਰੈਕਟਰ ਮਾਰਚ ਕਰਨਗੇ, ਦਿੱਲੀ ਅਤੇ ਹਰਿਆਣੇ ਦੇ ਲੋਕਾਂ ਨੂੰ ਨਵਾਂ ਸਾਲ ਬਾਰਡਰ ‘ਤੇ ਹੀ ਮਨਾਉਣਗੇ ਦਾ ਸੱਦਾ ਦਿੱਤਾ ਗਿਆ ਹੈ।