ਸਿੰਘੂ ਬਾਰਡਰ, 23 ਦਸੰਬਰ 2020 – ਕਿਸਾਨਾਂ ਦੁਆਰਾ ਕੇਂਦਰ ਦੀ ਭੇਜੀ ਲੰਬੀ ਚਿੱਠੀ ਦਾ ਕਿਸਾਨਾਂ ਦੁਆਰਾ ਪਆਇੰਟ ਦਰ ਪੁਆਇੰਟ ਜਵਾਬ ਦਿੱਤਾ ਗਿਆ। ਯੋਗੇਂਦਰ ਯਾਦਵ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੁਆਰਾ ਭੇਜੀ ਚਿੱਠੀ ‘ਚ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਨੂੰ ਤੋੜਨ ਦਾ ਨਿਰੰਤਰ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚਿੱਠੀ ‘ਚ ਦਿੱਤੇ ਬੇਮਤਲਬ ਦੇ ਤਰਕ ਇਸ ਸੰਘਰਸ਼ ਨੂੰ ਤੋੜਨ ਵੱਲ੍ਹ ਇਸ਼ਾਰਾ ਕਰਦੇ ਹਨ। ਕਿਸਾਨਾਂ ਦਾ ਸਟੈਂਡ ਹਾਲੇ ਵੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਸਪਸ਼ਟ ਹੈ। ਸਰਕਾਰ ਚਲਾਕੀ ਕਰ ਰਹੀ ਹੈ। ਇਸ ਲਈ ਕਿਸਾਨਾਂ ਨੂੰ ਕੋਈ ਵੀ ਸੋਧ ਮਨਜ਼ੂਰ ਨਹੀਂ ਹੈ। ਪੜ੍ਹੋ ਹੋਰ ਕਿਸਾਨਾਂ ਨੇ ਕੀ ਕਿਹਾ…..
- ਕਿਸਾਨ ਸਰਕਾਰ ਨਾਲ ਗੱਲਬਾਤ ਲਈ ਤਿਆਰ
- ਸਰਕਾਰ ਠੋਸ ਪ੍ਰਸਤਾਵ ਭੇਜੇ ਅਸੀਂ ਗੱਲਬਾਤ ਲਈ ਤਿਆਰ ਹਾਂ
- ਸਰਕਾਰ ਦਾ ਰਵੱਈਆ ਕਿਸਾਨਾਂ ਨੂੰ ਪ੍ਰਦਰਸ਼ਨ ਤੇਜ ਕਰਨ ਲਈ ਮਜਬੂਰ ਕਰ ਰਿਹਾ
- ਅਸੀਂ ਖੇਤੀ ਬਿੱਲਾਂ ਵਿੱਚ ਸੋਧਾਂ ਦੀ ਗੱਲ ਨਹੀਂ ਕਰਦੇ ,ਤਿੰਨਾਂ ਬਿਲਾਂ ਨੂੰ ਰੱਦ ਕੀਤਾ ਜਾਵੇ
- ਐਮ ਐਸ ਪੀ ਬਹੁਤ ਹੀ ਜ਼ਰੂਰੀ ਮੁੱਦਾ ਹੈ, ਸਰਕਾਰ ਜਦਲ ਕਰੇ ਇਸ ਦਾ ਹੱਲ
- ਸਰਕਾਰ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਠੀਕ ਵਿਹਾਰ ਨਹੀਂ ਕਰ ਰਹੀ
- ਬਿਜਲੀ ਬਿੱਲ ਸੰਬੰਧੀ ਵੀ ਸਰਕਾਰ ਨੇ ਕੋਈ ਸ਼ਪਸ਼ਟ ਨਹੀਂ ਕੀਤਾ
- ਜਿਸ ਤਰ੍ਹਾਂ ਸਰਕਾਰ ਨੇ ਚਿੱਠੀ ਲਿਖੀ ਉਸ ਤੋਂ ਸਾਫ਼ ਜਾਹਿਰ ਹੈ ਕਿ ਇਸ ਮਸਲੇ ਨੂੰ ਹਲਕੇ ਵਿੱਚ ਲੈ ਰਹੀ ਹੈ
- ਅੰਦੋਲਨ ਨੂੰ ਲੰਮਾ ਖਿੱਚਣਾ ਚਾਹੁੰਦੀ ਹੈ ਸਰਕਾਰ
- ਜਦੋਂ 5 ਵੇ ਗੇੜ ਦੀ ਗੱਲ-ਬਾਤ ਹੋਈ ਤਾਂ ਖੇਤੀ-ਬਾੜੀ ਮੰਤਰੀ ਤੋਮਰ ਨੇ ਇਸ ਕਾਨੂੰਨ ਦੀ ਸਮੱਸਿਆ ਬਾਰੇ ਪੁੱਛਿਆਂ, ਅਸੀਂ ਇਸ ਕਾਨੂੰਨ ਦੀਆਂ ਸਮੱਸਿਆ ਬਾਰੇ ਦੱਸਿਆ
- ਅਮਿਤ ਸ਼ਾਹ ਨਾਲ ਹੋਈ ਗੱਲਬਾਤ ‘ਚ ਸਰਕਾਰ ਵੱਲੋਂ ਲਿਖਤ ਪ੍ਰਪੋਜ਼ਲ ਆਇਆ ਜਿਸ ਵਿੱਚ ਵੀ ਸਿਰਫ ਸੋਧਾਂ ਹੀ ਸਨ
- ਸਰਕਾਰੀ ਨੂੰ ਬੇਨਤੀ ਕਿ ਕੀ ਆਪਣੀ ਜਿੱਦ ਛੱਡੇ