ਨਵੀਂ ਦਿੱਲੀ, 20 ਦਸੰਬਰ 2020 – ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (JKCA) ਮਨੀ ਲਾਂਡਰਿੰਗ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ 11.86 ਕਰੋੜ ਰੁਪਏ ਜਾਇਦਾਦ ਵਿਚ ਜ਼ਬਤ ਕਰ ਲਈ ਹੈ। ਕਾਰਵਾਈ ਕਰਦਿਆਂ ਈਡੀ ਫਾਰੂਕ ਅਬਦੁੱਲਾ ਨਾਲ ਸਬੰਧਿਤ 2 ਮਕਾਨ, 3 ਪਲਾਟ ਅਤੇ ਇਕ ਹੋਰ ਜਾਇਦਾਦ ਸੀਜ਼ ਕਰ ਦਿੱਤੀ ਹੈ। ਈਡੀ ਦੀ ਟੀਮ ਨੈਸ਼ਨਲ ਕਾਨਫਰੰਸ ਦੇ ਨੇਤਾ ਖਿਲਾਫ ਕਥਿਤ ਵਿੱਤੀ ਬੇਨਿਯਮੀਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਹ ਸਾਰੇ ਮਾਮਲੇ ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਵਿੱਚ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਹਨ। ਸਾਲ 2018 ਵਿਚ ਸੀਬੀਆਈ ਨੇ ਫਾਰੂਕ ਅਬਦੁੱਲਾ ਅਤੇ ਤਿੰਨ ਹੋਰਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ। ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਵਿੱਚ, ਇਹ ਕੇਸ 2002 ਤੋਂ 2011 ਦਰਮਿਆਨ ਲਗਭਗ 43.69 ਕਰੋੜ ਕਥਿਤ ਬੇਨਿਯਮੀਆਂ ਨਾਲ ਸਬੰਧਤ ਹੈ।