ਪਹਿਲਾਂ ਪਿਓ ਨੇ, ਫਿਰ ਮਾਂ ਦੇ ਪ੍ਰੇਮੀ ਨੇ ਕੀਤਾ ਬਲਾਤਕਾਰ

ਕੋਟਾ, 26 ਰਚ 2022 – ਰਾਜਸਥਾਨ ਦੇ ਕੋਟਾ ਸ਼ਹਿਰ ‘ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਇੱਕ ਪਿਤਾ ਨੇ ਆਪਣੀ ਹੀ ਧੀ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਫਿਰ ਉਸ ਤੋਂ ਬਾਅਦ ਮਾਂ ਦੇ ਪ੍ਰੇਮੀ ਨੇ ਵੀ ਉਸ ਨਾਲ ਬਲਾਤਕਾਰ ਕੀਤਾ। ਪਿਤਾ ਨੇ 17 ਸਾਲ ਦੀ ਲੜਕੀ ਨਾਲ ਕਈ ਵਾਰ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਜਦੋਂ ਮਾਮਲਾ ਸਾਹਮਣੇ ਆਇਆ ਤਾਂ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

ਪਿਤਾ ਦੇ ਜੇਲ੍ਹ ਜਾਣ ਤੋਂ ਬਾਅਦ ਮਾਂ ਉਸ ਨਾਲ ਕੋਟਾ ਦੇ ਕਿਸ਼ੋਰਪੁਰਾ ਇਲਾਕੇ ‘ਚ ਰਹਿਣ ਲੱਗੀ। ਇਸ ਦੌਰਾਨ ਮਾਂ ਦੇ ਜ਼ਾਕਿਰ ਨਾਂ ਦੇ ਵਿਅਕਤੀ ਨਾਲ ਪ੍ਰੇਮ ਸਬੰਧ ਬਣ ਗਏ। ਇਸ ਤੋਂ ਮਾਂ ਦੇ ਪ੍ਰੇਮੀ ਨੇ ਵੀ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਬੱਚੀ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ।

ਬਾਲ ਭਲਾਈ ਕਮੇਟੀ ਦੀ ਟੀਮ ਨੇ ਬੱਚੀ ਦੀ ਕਾਊਂਸਲਿੰਗ ਕੀਤੀ। ਇਸ ਦੌਰਾਨ ਉਸ ਨੇ ਪੀੜਤਾ ਨੂੰ ਆਪਣੀ ਤਕਲੀਫ ਦੱਸੀ ਅਤੇ ਇਕ ਤੋਂ ਬਾਅਦ ਇਕ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਬਾਲ ਭਲਾਈ ਕਮੇਟੀ ਦੇ ਮੈਂਬਰ ਅਤੇ ਪੁਲਸ ਨੇ ਦੱਸਿਆ ਕਿ ਬੱਚੀ ਰਤਲਾਮ ਦੇ ਜਾਵਰਾ ਦੀ ਰਹਿਣ ਵਾਲੀ ਹੈ। ਜਾਵੜਾ ਪੁਲਸ ਨੇ ਪਿਤਾ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਪਿਤਾ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਫਿਲਹਾਲ ਪੀੜਤਾ ਦਾ ਦੋਸ਼ੀ ਪਿਤਾ ਜੇਲ੍ਹ ‘ਚ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਜੋਆਣਾ ਮਾਮਲੇ ‘ਚ SC ਨੇ ਕੇਂਦਰ ਨੂੰ 30 ਅਪ੍ਰੈਲ ਤੱਕ ਪਟੀਸ਼ਨ ‘ਤੇ ਫੈਸਲਾ ਲੈਣ ਲਈ ਕਿਹਾ

ਲਗਾਤਾਰ ਆਨਲਾਈਨ ਗੇਮ ਖੇਡਦਾ ਸੀ ਨੌਜਵਾਨ, ਹੋਇਆ ਪਾਗਲ, ਰੱਸੀ ਨਾਲ ਬੰਨ੍ਹਿਆ