ਵੱਡੀ ਖ਼ਬਰ: AAP ਦੇ ਦੋ ਵੱਡੇ ਸਾਬਕਾ ਮੰਤਰੀਆਂ ਵਿਰੁੱਧ FIR ਦਰਜ

ਅੰਮ੍ਰਿਤਸਰ, 30 ਅਪ੍ਰੈਲ 2025 – ਦਿੱਲੀ ਦੀ ਤਤਕਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਥਿਤ ਤੌਰ ਤੇ ਕਈ ਤਰ੍ਹਾਂ ਦੇ ਘੁਟਾਲੇ ਸਾਹਮਣੇ ਆ ਰਹੇ ਹਨ। ਇਸ ਸਬੰਧ ਵਿੱਚ ਐਂਟੀ-ਕਰੱਪਸ਼ਨ ਬ੍ਰਾਂਚ (ACB) ਨੇ ਵੱਡਾ ਐਕਸ਼ਨ ਲਿਆ ਹੈ।

ਏਐਨਆਈ ਦੀ ਖ਼ਬਰ ਮੁਤਾਬਿਕ, ਇਸੇ ਸਬੰਧ ਵਿੱਚ ਐਂਟੀ-ਕਰੱਪਸ਼ਨ ਬ੍ਰਾਂਚ (ACB) ਨੇ ਏਪੀ ਨੇਤਾ ਅਤੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਅਤੇ ਸਾਬਕਾ PWD ਮੰਤਰੀ ਸਤੇਂਦਰ ਜੈਨ ਖਿਲਾਫ਼ 2,000 ਕਰੋੜ ਰੁਪਏ ਦੇ ਘੋਟਾਲੇ ਵਿੱਚ ਕੇਸ ਦਰਜ ਕੀਤਾ ਹੈ।

ਇਸ ਮਾਮਲੇ ਵਿੱਚ ਦਿੱਲੀ ਵਿੱਚ 12,748 ਕਲਾਸਰੂਮਾਂ/ਇਮਾਰਤਾਂ ਦੇ ਨਿਰਮਾਣ ਵਿੱਚ ਵੱਡੇ ਪੱਧਰ ‘ਤੇ ਫਰਜੀਵਾ ਖਰਚ ਅਤੇ ਨਿਯਮਾਂ ਦੀ ਉਲੰਘਣਾ ਪਾਈ ਗਈ ਹੈ।

ਇਸ ਘੋਟਾਲੇ ਵਿੱਚ ਕੰਮਾਂ ਲਈ ਸਲਾਹਕਾਰ ਅਤੇ ਆਰਕੀਟੈਕਟ ਬਿਨਾਂ ਸਹੀ ਪ੍ਰਕਿਰਿਆ ਦੀ ਪਾਲਣਾ ਕੀਤੇ ਨਿਯੁਕਤ ਕੀਤੇ ਗਏ ਸਨ, ਜਿਸ ਦੇ ਜ਼ਰੀਏ ਖਰਚ ਵਿੱਚ ਵਾਧਾ ਕੀਤਾ ਗਿਆ।

ਨਿਰਧਾਰਿਤ ਸਮੇਂ ਵਿੱਚ ਇੱਕ ਵੀ ਕੰਮ ਪੂਰਾ ਨਹੀਂ ਹੋਇਆ, ਅਤੇ ਲਾਗਤ ਵਿੱਚ ਵਾਧੇ ਦੇ ਮਾਮਲੇ ਵੀ ਸਾਹਮਣੇ ਆਏ ਹਨ। POC ਐਕਟ ਦੀ ਧਾਰਾ 17-A ਅਧੀਨ ਮਨਜ਼ੂਰੀ ਮਿਲਣ ਤੋਂ ਬਾਅਦ ACB ਨੇ ਇਹ ਕੇਸ ਦਰਜ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੇਰਕਾ ਮਿਲਕ ਪਲਾਂਟ ਦਾ ਸਹਾਇਕ ਮੈਨੇਜਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵੱਡੀ ਖ਼ਬਰ: ਪੰਜਾਬ ‘ਚ ਮਸ਼ਹੂਰ ਰੈਪਰ ਬਾਦਸ਼ਾਹ ਦੇ ਖਿਲਾਫ FIR ਦਰਜ