ਬੈਂਗਲੁਰੂ ‘ਚ ਪਟਾਕਿਆਂ ਦੀ ਦੁਕਾਨ ‘ਚ ਲੱਗੀ ਅੱਗ, ਹਾਦਸੇ ‘ਚ ਕਰੀਬ 12 ਲੋਕਾਂ ਦੀ ਮੌ+ਤ

  • ਗੱਡੀ ‘ਚੋਂ ਪਟਾਕਿਆਂ ਦੇ ਡੱਬੇ ਉਤਾਰਦੇ ਸਮੇਂ ਲੱਗੀ ਅੱਗ

ਬੈਂਗਲੁਰੂ, 8 ਅਕਤੂਬਰ 2023 – ਬੈਂਗਲੁਰੂ ‘ਚ ਸ਼ਨੀਵਾਰ ਨੂੰ ਪਟਾਕਿਆਂ ਦੀ ਦੁਕਾਨ ‘ਚ ਅੱਗ ਲੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਸ਼ੁਰੂਆਤ ‘ਚ ਕਿਹਾ ਸੀ ਕਿ ਦੁਕਾਨ ਮਾਲਕ ਸਮੇਤ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਲਾਂਕਿ ਅੱਗ ਬੁਝਾਉਣ ਤੋਂ ਬਾਅਦ ਦੁਕਾਨ ‘ਚੋਂ 12 ਲਾਸ਼ਾਂ ਮਿਲੀਆਂ। ਇਹ ਹਾਦਸਾ ਸ਼ਾਮ ਕਰੀਬ 4:30 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਪਟਾਕਿਆਂ ਦੇ ਡੱਬੇ ਉਤਾਰਦੇ ਸਮੇਂ ਅੱਗ ਲੱਗ ਗਈ।

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੈਂਟਰ ਗੱਡੀ ’ਚੋਂ ਪਟਾਕਿਆਂ ਦੇ ਡੱਬੇ ਉਤਾਰਦੇ ਸਮੇਂ ਬਾਲਾਜੀ ਕਰੈਕਰਜ਼ ਦੀ ਦੁਕਾਨ ’ਚ ਅੱਗ ਲੱਗ ਗਈ। ਕੁਝ ਦੇਰ ਵਿੱਚ ਹੀ ਅੱਗ ਨੇ ਦੁਕਾਨ ਅਤੇ ਗੋਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਟਵੀਟ ਕਰਕੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਹਾਦਸੇ ਵਾਲੀ ਥਾਂ ‘ਤੇ ਜਾ ਕੇ ਮੁਆਇਨਾ ਕਰਾਂਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਜ਼ਰਾਈਲ ਅਤੇ ਹਮਾਸ ਵਿਚਕਾਰ 22 ਥਾਵਾਂ ‘ਤੇ ਜੰਗ ਜਾਰੀ, ਹੁਣ ਤੱਕ 230 ਫਲਸਤੀਨੀ ਅਤੇ 300 ਇਜ਼ਰਾਈਲੀ ਮਾ+ਰੇ ਗਏ

ਨਹੀਂ ਰਹੀ ਅਦਾਕਾਰਾ ‘ਜੈਕਲੀਨ’, ਪੜ੍ਹੋ ਕੀ ਰਿਹਾ ਮੌ+ਤ ਦਾ ਕਾਰਨ ?