ਨਿਰਮਲਾ ਸੀਤਾਰਮਨ ਅੱਜ ਪੇਸ਼ ਕਰੇਗੀ ਮੋਦੀ ਸਰਕਾਰ 3.0 ਦਾ ਪਹਿਲਾ ਬਜਟ, ਟੈਕਸ ਛੋਟ ਸਮੇਤ ਹੋ ਸਕਦੇ ਹਨ ਵੱਡੇ ਐਲਾਨ

ਨਵੀਂ ਦਿੱਲੀ, 23 ਜੁਲਾਈ 2024 – ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਪੇਸ਼ ਹੋਣ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਹ ਬਜਟ ਪੇਸ਼ ਕਰਨਗੇ। ਬਜਟ ਨੂੰ ਲੈ ਕੇ ਪਹਿਲਾਂ ਹੀ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਆਮ ਆਦਮੀ ਨੂੰ ਇਸ ਬਜਟ ਤੋਂ ਕਈ ਵੱਡੀਆਂ ਉਮੀਦਾਂ ਹਨ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਸੰਸਦ ‘ਚ ਬਜਟ ਪੇਸ਼ ਕਰਨ ਜਾ ਰਹੇ ਹਨ। ਵਿੱਤ ਮੰਤਰੀ ਦਾ ਇਹ ਲਗਾਤਾਰ 7ਵਾਂ ਬਜਟ ਹੈ। ਇਸ ਵਾਰ ਬਜਟ ‘ਚ ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ‘ਤੇ ਫੋਕਸ ਦੇਖਿਆ ਜਾ ਸਕਦਾ ਹੈ। ਮੱਧ ਵਰਗ ਨੂੰ ਵੀ ਟੈਕਸ ਰਾਹਤ ਮਿਲ ਸਕਦੀ ਹੈ।

ਇਹ ਬਜਟ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਦਾ ਰੋਡ ਮੈਪ ਦੇਵੇਗਾ। ਜੋ ਕਿ ਭਾਰਤ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਬਲੂਪ੍ਰਿੰਟ ਵੀ ਤਿਆਰ ਕਰੇਗਾ। ਅੱਜ ਦਾ ਬਜਟ ਵਿਕਸਤ ਭਵਿੱਖ ਦੀ ਨੀਂਹ ਰੱਖ ਸਕਦਾ ਹੈ। ਇਹ ਸੰਕੇਤ ਕੱਲ੍ਹ ਰਾਸ਼ਟਰਪਤੀ ਦੇ ਸੰਬੋਧਨ ਵਿੱਚ ਦਿੱਤਾ ਗਿਆ ਸੀ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਬਜਟ ਸਰਕਾਰ ਦੀਆਂ ਦੂਰਗਾਮੀ ਨੀਤੀਆਂ ਅਤੇ ਭਵਿੱਖੀ ਵਿਜ਼ਨ ਦਾ ਪ੍ਰਭਾਵਸ਼ਾਲੀ ਦਸਤਾਵੇਜ਼ ਹੋਵੇਗਾ। ਕਿਸਾਨ ਸਨਮਾਨ ਨਿਧੀ 8 ਹਜ਼ਾਰ ਹੋ ਸਕਦੀ ਹੈ, 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਮੁਫਤ ਇਲਾਜ ਦਾ ਐਲਾਨ ਵੀ ਸੰਭਵ ਹੈ।

ਉਮੀਦ ਹੈ ਕਿ ਟੈਕਸ ਛੋਟ ਸਮੇਤ ਹੇਠ ਲਿਖੇ ਵੱਡੇ ਐਲਾਨ ਹੋ ਸਕਦੇ ਹਨ,,,,,,,,,

  1. ਕਿਸਾਨ ਸਨਮਾਨ ਨਿਧੀ: ਰਕਮ 6 ਹਜ਼ਾਰ ਰੁਪਏ ਤੋਂ ਵੱਧ ਕੇ 8 ਹਜ਼ਾਰ ਰੁਪਏ ਹੋ ਸਕਦੀ ਹੈ, 9 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਮਿਲੇਗਾ।
  2. ਬੱਚਤਾਂ ‘ਤੇ ਟੈਕਸ ਛੋਟ: 80C ਦੇ ਤਹਿਤ ਟੈਕਸ ਛੋਟ 1.5 ਲੱਖ ਰੁਪਏ ਤੋਂ ਵਧ ਕੇ 3 ਲੱਖ ਰੁਪਏ ਹੋ ਸਕਦੀ ਹੈ, ਜਿਸ ਨਾਲ 2 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੂੰ ਫਾਇਦਾ ਹੋਵੇਗਾ।
  3. ਸਿਹਤ ਬੀਮਾ ਪ੍ਰੀਮੀਅਮ ‘ਤੇ ਟੈਕਸ ਛੋਟ: 80D ਦੇ ਤਹਿਤ ਛੋਟ ਦੁੱਗਣੀ ਕੀਤੀ ਜਾ ਸਕਦੀ ਹੈ, 2 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੂੰ ਲਾਭ ਹੋਵੇਗਾ।
  4. ਅਟਲ ਪੈਨਸ਼ਨ ਯੋਜਨਾ: ਇਹ 5 ਹਜ਼ਾਰ ਰੁਪਏ ਤੋਂ ਵਧ ਕੇ 10 ਹਜ਼ਾਰ ਰੁਪਏ ਹੋ ਸਕਦੀ ਹੈ।
  5. ਆਯੁਸ਼ਮਾਨ ਭਾਰਤ ਯੋਜਨਾ: 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮੁਫਤ ਇਲਾਜ, 4 ਕਰੋੜ ਲੋਕਾਂ ਨੂੰ ਇਸਦਾ ਫਾਇਦਾ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਤੋਂ ਭੱਜਣਾ ਐਨ ਡੀ ਏ ਸਰਕਾਰ ਨੂੰ ਸੋਭਦਾ ਨਹੀਂ: ਹਰਸਿਮਰਤ ਬਾਦਲ

ਮਹਿਲਾ ਏਸ਼ੀਆ ਕੱਪ ਵਿੱਚ ਅੱਜ ਭਾਰਤ ਅਤੇ ਨੇਪਾਲ ਵਿਚਾਲੇ ਮੁਕਾਬਲਾ: ਦੋਵੇਂ ਟੀਮਾਂ ਪਹਿਲੀ ਵਾਰ ਹੋਣਗੀਆਂ ਇੱਕ-ਦੂਜੇ ਦੇ ਸਾਹਮਣੇ