- 75ਵੇਂ ਗਣਤੰਤਰ ਦਿਵਸ ਮੌਕੇ ਕਰਤੱਵ ਮਾਰਗ ‘ਤੇ ਫਰਾਂਸ ਦੀ ਟੁਕੜੀ ਨੇ ਵੀ ਕੀਤਾ ਮਾਰਚ
ਨਵੀਂ ਦਿੱਲੀ, 26 ਜਨਵਰੀ 2024 – ਦੇਸ਼ ਅੱਜ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗੀ ਯਾਦਗਾਰ ‘ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਇੱਥੇ 2 ਮਿੰਟ ਲਈ ਮੌਨ ਰਹੇ। ਇਸ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਗੱਡੀ ਵਿੱਚ ਬੈਠ ਕੇ ਕਰਤੱਵ ਮਾਰਗ ਲਈ ਰਵਾਨਾ ਹੋ ਗਏ।
1984 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਾਸ਼ਟਰਪਤੀ ਗਣਤੰਤਰ ਦਿਵਸ ਪ੍ਰੋਗਰਾਮ ਲਈ ਗੱਡੀ ਵਿੱਚ ਬੈਠ ਕੇ ਰਵਾਨਾ ਹੋਏ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੂਜੀ ਵਾਰ ਰਾਜਪਥ ‘ਤੇ ਤਿਰੰਗਾ ਲਹਿਰਾਇਆ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਮੁੱਖ ਮਹਿਮਾਨ ਰਹੇ। 13 ਹਜ਼ਾਰ ਵਿਸ਼ੇਸ਼ ਮਹਿਮਾਨ ਵੀ ਪਹੁੰਚੇ। ਇਸ ਵਾਰ ਗਣਤੰਤਰ ਦਿਵਸ ਦਾ ਥੀਮ ‘ਵਿਕਸਿਤ ਭਾਰਤ’ ਅਤੇ ਭਾਰਤ – ਲੋਕਤੰਤਰ ਦੀ ਮਾਤਾ ਹਨ।
ਪਰੇਡ ਦੀ ਸ਼ੁਰੂਆਤ 100 ਮਹਿਲਾ ਸੰਗੀਤਕਾਰਾਂ ਨੇ ਸ਼ੰਖ, ਢੋਲ ਅਤੇ ਹੋਰ ਰਵਾਇਤੀ ਸੰਗੀਤਕ ਸਾਜ਼ ਵਜਾਉਣ ਨਾਲ ਕੀਤੀ। 100 ਔਰਤਾਂ ਨੇ ਆਪਣੇ ਰਵਾਇਤੀ ਪਹਿਰਾਵੇ ਵਿੱਚ ਲੋਕ ਨਾਚ ਪੇਸ਼ ਕੀਤਾ।
ਹਵਾਈ ਸੈਨਾ ਦੇ 51 ਜਹਾਜ਼ ਫਲਾਈਪਾਸਟ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚ 29 ਲੜਾਕੂ ਜਹਾਜ਼, 7 ਟਰਾਂਸਪੋਰਟ ਏਅਰਕ੍ਰਾਫਟ, 9 ਹੈਲੀਕਾਪਟਰ ਅਤੇ ਇੱਕ ਵਿਰਾਸਤੀ ਜਹਾਜ਼ ਸ਼ਾਮਲ ਹੋਣਗੇ। ਫਰਾਂਸੀਸੀ ਫੌਜ ਦਾ ਰਾਫੇਲ ਵੀ ਪਹਿਲੀ ਵਾਰ ਫਲਾਈਪਾਸਟ ਵਿੱਚ ਹਿੱਸਾ ਲਿਆ।