ਪੈਸਿਆਂ ਲਈ ਪਤੀ ਨੇ ਕੀਤਾ ਆਪਣੀ ਪਤਨੀ ਦਾ ਸੌਦਾ: ਕਰਜ਼ਾ ਨਾ ਮੋੜ ਸਕਿਆ ਤਾਂ ਕੀਤਾ ਦੋਸਤ ਹਵਾਲੇ

ਸੂਰਤ, 1 ਅਪ੍ਰੈਲ 2023 – ਸੂਰਤ ਦੇ ਕਤਾਰਗਾਮ ਥਾਣਾ ਖੇਤਰ ‘ਚ ਚਾਲੀ ਹਜ਼ਾਰ ਰੁਪਏ ਦਾ ਕਰਜ਼ਾ ਨਾ ਮੋੜਨ ‘ਤੇ ਪਤੀ ਨੇ ਪਤਨੀ ਨੂੰ ਆਪਣੇ ਦੋਸਤ ਦੇ ਹਵਾਲੇ ਕਰ ਦਿੱਤਾ। ਜਿਸ ਨੇ ਤਿੰਨ ਸਾਲ ਤੱਕ ਉਸ ਨਾਲ ਬਲਾਤਕਾਰ ਕੀਤਾ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਦੋਸ਼ੀ ਪਤੀ ਅਤੇ ਉਸ ਦੇ ਦੋਸਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਸਟੇਸ਼ਨ ‘ਚ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਵਿਆਹੁਤਾ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਨੇ ਸਾਲ 2019 ‘ਚ ਦੋਸਤ ਮੁਕੇਸ਼ ਤੋਂ 40 ਹਜ਼ਾਰ ਰੁਪਏ ਉਧਾਰ ਲਏ ਸਨ। ਇਸ ਸਬੰਧੀ ਮੁਕੇਸ਼ ਉਸ ਦੇ ਪਤੀ ‘ਤੇ ਲਗਾਤਾਰ ਦਬਾਅ ਬਣਾ ਰਿਹਾ ਸੀ। ਉਹ ਰੋਜ਼ ਧਮਕੀਆਂ ਦਿੰਦਾ ਸੀ। ਮੁਕੇਸ਼ ਨੇ ਕਈ ਵਾਰ ਪੈਸਿਆਂ ਦੀ ਮੰਗ ਕੀਤੀ ਪਰ ਪਤੀ ਪੈਸੇ ਮੋੜਨ ਤੋਂ ਅਸਮਰੱਥ ਸੀ। ਇਸ ਦੌਰਾਨ ਪਤੀ ਨੇ ਆਪਣੀ ਪਤਨੀ ਨੂੰ ਮੁਕੇਸ਼ ਦੇ ਹਵਾਲੇ ਕਰ ਦਿੱਤਾ ਅਤੇ ਤਾਂ ਜੋ ਮੁਕੇਸ਼ ਨੂੰ ਪੈਸੇ ਨਾ ਦੇਣੇ ਪੈਣ।

ਇਸ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਮੁਕੇਸ਼ ਜਦੋਂ ਵੀ ਉਸ ਨਾਲ ਸਬੰਧ ਬਣਾਉਣਾ ਚਾਹੁੰਦਾ ਸੀ, ਘਰ ਆ ਜਾਂਦਾ ਸੀ। ਇਸ ਸਮਝੌਤੇ ਤਹਿਤ ਮੁਕੇਸ਼ ਪੀੜਤਾ ਨਾਲ ਉਸ ਦੇ ਪਤੀ ਦੀ ਮੌਜੂਦਗੀ ‘ਚ ਘਰ ‘ਚ ਹੀ ਬਲਾਤਕਾਰ ਕਰਦਾ ਸੀ। ਦੋਸ਼ੀ ਵਿਆਹੁਤਾ ਦੀ ਮਰਜ਼ੀ ਦੇ ਖਿਲਾਫ ਉਸ ਨਾਲ ਜ਼ਬਰਦਸਤੀ ਕਰਦਾ ਸੀ। ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਮੁਕੇਸ਼ ਉਸ ਨਾਲ ਇਸ ਤਰ੍ਹਾਂ ਬਲਾਤਕਾਰ ਕਰ ਰਿਹਾ ਸੀ।

ਦੂਜੇ ਪਾਸੇ ਜਦੋਂ ਵਿਆਹੁਤਾ ਔਰਤ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਪਤੀ ਉਸ ਦੀ ਕੁੱਟਮਾਰ ਕਰਦਾ ਸੀ। ਇਸ ਤੋਂ ਤੰਗ ਆ ਕੇ ਪਤਨੀ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ। ਇਸ ਤੋਂ ਬਾਅਦ ਉਸ ਨੇ ਹਿੰਮਤ ਕਰਕੇ ਇਹ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਪਰਿਵਾਰਕ ਮੈਂਬਰਾਂ ਦੀ ਸਲਾਹ ‘ਤੇ ਪਤੀ ਅਤੇ ਉਸ ਦੇ ਦੋਸਤ ਮੁਕੇਸ਼ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

CM ਮਾਨ ਦੀ ਬੇਟੀ ਨੂੰ ਗਾਲ੍ਹਾਂ ਕੱਢਣੀਆਂ ਗਲਤ: ਬੱਚਿਆਂ ਦਾ ਕੀ ਕਸੂਰ, ਇਹ ਸਾਡਾ ਧਰਮ ਨਹੀਂ – ਜਥੇਦਾਰ ਅਕਾਲ ਤਖਤ ਸਾਹਿਬ

ਪਤੀ ਦੀ ਦਖਲਅੰਦਾਜ਼ੀ ਕਾਰਨ ਮਹਿਲਾ ਸਰਪੰਚ ਬਰਖ਼ਾਸਤ, ਬੈਂਕ ਖਾਤੇ ਫ੍ਰੀਜ਼ ਕਰਨ ਦੇ ਹੁਕਮ