ਸਿੰਘੂ ਬਾਰਡਰ, 29 ਦਸੰਬਰ 2020 – ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਨੂੰ ਮੁਫਤ ਵਾਈ-ਫਾਈ ਦੇਣ ਦਾ ਐਲਾਨ ਕੀਤਾ ਹੈ ਅਤੇ ਪਾਰਟੀ ਨੇ ਕਿਹਾ ਹੈ ਕਿ ਸਿੰਘੂ ਬਾਰਡਰ ‘ਤੇ ‘ਆਪ’ ਵਲੋਂ ਮੁਫ਼ਤ ਵਾਈ-ਫਾਈ ਹਾਟਸਪਾਟ ਲਾਏ ਜਾਣਗੇ ਤਾਂ ਜੋ ਕਿਸਾਨਾਂ ਨੂੰ ਵਾਈ-ਫਾਈ ਦੀ ਸਹੂਲਤ ਮਿਲ ਸਕੇ।
ਇਸ ਸਬੰਧੀ ਪਾਰਟੀ ਦੇ ਆਗੂ ਰਾਘਵ ਚੱਡਾ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਸ਼ਿਕਾਇਤ ਸੀ ਕਿ ਇੰਟਰਨੈੱਟ ਦੀ ਖ਼ਰਾਬ ਕੁਨੈਕਿਟੀਵਿਟੀ ਦੀ ਵਜ੍ਹਾ ਕਾਰਨ ਪਰਿਵਾਰ ਨਾਲ ਵੀਡੀਓ ਕਾਲਿੰਗ ਨਹੀਂ ਹੋ ਰਹੀ। ਇਸੇ ਨੂੰ ਧਿਆਨ ‘ਚ ਰੱਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਚੱਡਾ ਨੇ ਕਿਹਾ, ”ਇਨਸਾਨ ਨੂੰ ਸਨਮਾਨਜਨਕ ਜੀਵਨ ਜਿਊਣ ਲਈ ਰੋਟੀ, ਕੱਪੜਾ ਅਤੇ ਮਕਾਨ ਚਾਹੀਦਾ ਹੁੰਦਾ ਹੈ ਪਰ ਹੁਣ ਇਸ ‘ਚ ਇੰਟਰਨੈੱਟ ਵੀ ਜੁੜ ਚੁੱਕਾ ਹੈ।