- ਦੁਪਹਿਰ ਨੂੰ ਵਨ ਫਿਊਚਰ ‘ਤੇ ਹੋਵੇਗਾ ਸੈਸ਼ਨ
ਨਵੀਂ ਦਿੱਲੀ, 10 ਸਤੰਬਰ 2023 – ਜੀ-20 ਸੰਮੇਲਨ ਦੇ ਦੂਜੇ ਦਿਨ ਦੀ ਸ਼ੁਰੂਆਤ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਕੇ ਹੋਈ। ਜੀ-20 ਦੇਸ਼ਾਂ ਦੇ ਨੇਤਾਵਾਂ ਨੇ ਰਾਜਘਾਟ ਪਹੁੰਚ ਕੇ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਖਾਦੀ ਦੇ ਸ਼ਾਲਾਂ ਨਾਲ ਸਾਰੇ ਨੇਤਾਵਾਂ ਦਾ ਸਵਾਗਤ ਕੀਤਾ। ਪੀਐਮ ਮੋਦੀ ਨੇ ਸਾਰੇ ਨੇਤਾਵਾਂ ਨੂੰ ਰਾਜਘਾਟ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਾਰੇ ਭਾਰਤ ਮੰਡਪਮ ਦੇ ਲੀਡਰਜ਼ ਲਾਉਂਜ ਵਿੱਚ ਵਾਪਸ ਪਰਤਣਗੇ। ਫਿਰ ਵਨ ਫਿਊਚਰ ‘ਤੇ ਆਖਰੀ ਸੈਸ਼ਨ ਹੋਵੇਗਾ। ਅੰਤ ਵਿੱਚ, ਨਵੀਂ ਦਿੱਲੀ ਘੋਸ਼ਣਾ ਪੱਤਰ ਜਾਰੀ ਕੀਤਾ ਜਾਵੇਗਾ।
ਸੰਮੇਲਨ ਦੇ ਪਹਿਲੇ ਦਿਨ ਕਈ ਮੁੱਦਿਆਂ ‘ਤੇ ਚਰਚਾ ਹੋਈ। ਰੂਸ-ਯੂਕਰੇਨ ਯੁੱਧ ਤੋਂ ਬਾਅਦ ਜੀ-20 ਦਾ ਪਹਿਲਾ ਸਾਂਝਾ ਐਲਾਨਨਾਮਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਭਾਰਤ, ਯੂਰਪ ਅਤੇ ਮੱਧ ਪੂਰਬ ਵਿਚਾਲੇ ਇਕ ਬਹੁਤ ਹੀ ਮਹੱਤਵਪੂਰਨ ਆਰਥਿਕ ਗਲਿਆਰੇ ‘ਤੇ ਵੀ ਸਮਝੌਤਾ ਹੋਇਆ। ਇਸ ਤੋਂ ਬਾਅਦ ਸਾਰੇ ਮਹਿਮਾਨਾਂ ਨੇ ਰਾਸ਼ਟਰਪਤੀ ਡਿਨਰ ਵਿੱਚ ਸ਼ਿਰਕਤ ਕੀਤੀ। ਬਹੁਤ ਸਾਰੇ ਮਹਿਮਾਨ ਭਾਰਤ ਦੇ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆਏ।