ਗੁਜਰਾਤ, 2 ਅਕਤੂਬਰ 2024 – ਗੁਜਰਾਤ ਦੇ ਨਵਸਾਰੀ ਵਿੱਚ ਇੱਕ 23 ਸਾਲਾ ਨਰਸਿੰਗ ਗ੍ਰੈਜੂਏਟ ਲੜਕੀ ਦੀ ਆਪਣੇ ਬੁਆਏਫ੍ਰੈਂਡ ਨਾਲ ਸੈਕਸ ਕਰਨ ਤੋਂ ਬਾਅਦ ਜ਼ਿਆਦਾ ਖੂਨ ਵਹਿਣ ਕਾਰਨ ਮੌਤ ਹੋ ਗਈ। ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਬਜਾਏ, ਬੁਆਏਫ੍ਰੈਂਡ ਖੂਨ ਵਹਿਣ ਨੂੰ ਰੋਕਣ ਦੇ ਤਰੀਕੇ ਲੱਭਦਾ ਰਿਹਾ। ਘਟਨਾ 23 ਸਤੰਬਰ ਦੀ ਹੈ। ਪੁਲੀਸ ਨੇ ਲੜਕੀ ਦੇ ਪ੍ਰੇਮੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੋਰੈਂਸਿਕ ਰਿਪੋਰਟ ਮੁਤਾਬਕ ਲੜਕੀ ਦੀ ਯੋਨੀ ਦੇ ਟਿਸ਼ੂ ਫਟ ਗਏ ਸਨ। ਜ਼ਿਆਦਾ ਖੂਨ ਵਹਿਣ ਕਾਰਨ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਲੜਕੀ ਅਤੇ ਉਸਦਾ ਬੁਆਏਫ੍ਰੈਂਡ ਇੱਕ ਹੋਟਲ ਵਿੱਚ ਸਨ। ਜਿੱਥੇ ਸੈਕਸ ਕਰਨ ਤੋਂ ਬਾਅਦ ਲੜਕੀ ਦਾ ਬਹੁਤ ਖੂਨ ਵਹਿਣ ਲੱਗਾ। ਇਸ ਨਾਲ ਦੋਵੇਂ ਕਾਫੀ ਡਰ ਗਏ। ਐਂਬੂਲੈਂਸ ਨੂੰ ਕਾਲ ਕਰਨ ਦੀ ਬਜਾਏ, ਉਸਦੇ ਬੁਆਏਫ੍ਰੈਂਡ ਨੇ ਖੂਨ ਵਹਿਣ ਨੂੰ ਰੋਕਣ ਦੇ ਤਰੀਕਿਆਂ ਲਈ ਔਨਲਾਈਨ ਦੇਖਿਆ।
ਰਿਪੋਰਟ ਮੁਤਾਬਕ ਉਸ ਨੇ ਕੱਪੜੇ ਦੀ ਮਦਦ ਨਾਲ ਖੂਨ ਵਹਿਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਕੁਝ ਸਮੇਂ ਬਾਅਦ ਲੜਕੀ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਡਰੇ ਹੋਏ ਲੜਕੇ ਨੇ ਆਪਣੇ ਇਕ ਦੋਸਤ ਨੂੰ ਹੋਟਲ ਬੁਲਾਇਆ ਅਤੇ ਫਿਰ ਔਰਤ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਉਥੋਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ।
ਸਿਵਲ ਹਸਪਤਾਲ ਪਹੁੰਚਣ ‘ਤੇ ਲੜਕੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਮਹਿਲਾ ਦੇ ਬੁਆਏਫ੍ਰੈਂਡ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਪਰ ਜਦੋਂ ਤੱਕ ਉਹ ਹਸਪਤਾਲ ਪਹੁੰਚੇ, ਉਦੋਂ ਤੱਕ ਲੜਕੀ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਔਰਤ ਦੀ ਲਾਸ਼ ਨੂੰ ਸੂਰਤ ਦੇ ਸਿਵਲ ਹਸਪਤਾਲ ਭੇਜਿਆ, ਜਿੱਥੇ ਉਸ ਦਾ ਫੋਰੈਂਸਿਕ ਟੈਸਟ ਕਰਵਾਇਆ ਗਿਆ।