3 ਦਿਨਾਂ ‘ਚ ਸੋਨਾ 5,000 ਰੁਪਏ ਸਸਤਾ, ਅੱਜ ਸੋਨੇ ਦਾ ਭਾਅ 974 ਰੁਪਏ ਘਟਿਆ, ਚਾਂਦੀ 6,400 ਰੁਪਏ ਹੋਈ ਸਸਤੀ

ਨਵੀਂ ਦਿੱਲੀ, 26 ਜੁਲਾਈ 2024 – ਬਜਟ ‘ਚ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ (ਇੰਪੋਰਟ ਟੈਕਸ) ‘ਚ ਕਟੌਤੀ ਤੋਂ ਬਾਅਦ 3 ਦਿਨਾਂ ‘ਚ ਸੋਨਾ 5,000 ਰੁਪਏ ਸਸਤਾ ਅਤੇ ਚਾਂਦੀ 6,400 ਰੁਪਏ ਸਸਤੀ ਹੋ ਗਈ ਹੈ। ਸਰਕਾਰ ਨੇ ਬਜਟ ‘ਚ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਇਸ ਕਾਰਨ ਕੀਮਤਾਂ ਵਿੱਚ ਇਹ ਗਿਰਾਵਟ ਆਈ ਹੈ।

ਬਜਟ ਦੇ ਦੋ ਦਿਨ ਬਾਅਦ ਯਾਨੀ ਅੱਜ 25 ਜੁਲਾਈ ਨੂੰ ਸੋਨਾ 974 ਰੁਪਏ ਡਿੱਗ ਕੇ 68,177 ਰੁਪਏ ‘ਤੇ ਆ ਗਿਆ ਹੈ। 23 ਜੁਲਾਈ ਨੂੰ ਇਹ 3,616 ਰੁਪਏ ਅਤੇ 24 ਜੁਲਾਈ ਨੂੰ 451 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਸੀ। ਅੱਜ ਚਾਂਦੀ 3,061 ਰੁਪਏ ਡਿੱਗ ਕੇ 81,801 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।

ਵਸਤੂ ਮਾਹਿਰ ਅਜੇ ਕੇਡੀਆ ਮੁਤਾਬਕ ਇਸ ਵਾਰ ਬਜਟ ‘ਚ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ। ਇਸ ਕਾਰਨ ਇਸ ਦੀ ਕੀਮਤ ‘ਚ ਗਿਰਾਵਟ ਆ ਰਹੀ ਹੈ ਪਰ ਆਉਣ ਵਾਲੇ ਦਿਨਾਂ ‘ਚ ਸੋਨੇ ਦੀ ਮੰਗ ਤੇਜ਼ੀ ਨਾਲ ਵਧੇਗੀ।

ਸੋਨੇ-ਚਾਂਦੀ ‘ਚ ਹੁਣ ਗਿਰਾਵਟ ਆ ਸਕਦੀ ਹੈ ਪਰ ਇਸ ਨੂੰ ਡਿਊਟੀ ਐਡਜਸਟਮੈਂਟ ਹੀ ਕਿਹਾ ਜਾ ਸਕਦਾ ਹੈ। ਜੇ ਕੁਝ ਦਿਨ ਸੋਨਾ ਡਿੱਗਦਾ ਹੈ, ਤਾਂ ਇਹ ਮੁੜ ਵਧੇਗਾ। ਅਮਰੀਕਾ ‘ਚ ਚੋਣਾਂ ਅਤੇ ਗਲੋਬਲ ਤਣਾਅ ਦੇ ਮੱਦੇਨਜ਼ਰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਜ਼ਿਆਦਾ ਗਿਰਾਵਟ ਨਹੀਂ ਆਵੇਗੀ। ਇਹ ਖਰੀਦਦਾਰੀ ਦਾ ਵਧੀਆ ਮੌਕਾ ਹੈ।

ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ ‘ਚ 4,800 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ। ਸਾਲ ਦੀ ਸ਼ੁਰੂਆਤ ‘ਚ ਇਹ 63,352 ਰੁਪਏ ‘ਤੇ ਸੀ। ਜੋ ਹੁਣ 68,177 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ। ਸਾਲ ਦੀ ਸ਼ੁਰੂਆਤ ‘ਚ ਚਾਂਦੀ 73,395 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਸੀ। ਜੋ ਹੁਣ 81,801 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ। ਯਾਨੀ ਇਸ ਸਾਲ ਚਾਂਦੀ ‘ਚ 8,400 ਰੁਪਏ ਦਾ ਵਾਧਾ ਹੋਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੇਤਨਯਾਹੂ ਨੇ ਬਾਈਡਨ-ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ: ਸਮਰਥਨ ਲਈ ਅਮਰੀਕੀ ਰਾਸ਼ਟਰਪਤੀ ਦਾ ਕੀਤਾ ਧੰਨਵਾਦ, ਹੈਰਿਸ ਨੇ ਯੁੱਧ ਖਤਮ ਕਰਨ ਲਈ ਕਿਹਾ

ਮੀਂਹ ਨਾ ਪੈਣ ਕਾਰਨ ਪੰਜਾਬ ‘ਚ ਫੇਰ ਵਧਣ ਲੱਗਿਆ ਤਾਪਮਾਨ