ਨਵੀਂ ਦਿੱਲੀ, 17 ਅਕਤੂਬਰ 2025 – ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਰੋਜ਼ਾਨਾਂ ਦੀ ਤਰ੍ਹਾਂ ਅੱਜ ਵੀ ਵਾਧਾ ਹੋਇਆ ਹੈ। MCX ਦੇ ਮੁਤਾਬਕ ਸੋਨੇ ਦੀਆਂ ਕੀਮਤਾਂ ਵਿਚ ਅੱਜ 1600 ਰੁਪਏ ਅਤੇ ਚਾਂਦੀ ਵਿਚ 1350 ਰੁਪਏ ਦਾ ਵਾਦਾ ਹੋਇਆ ਹੈ। ਇਸ ਨਾਲ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ₹1600 ਪ੍ਰਤੀ 10 ਗ੍ਰਾਮ ਵਧ ਕੇ MCX ‘ਤੇ ₹1.31,450.00 ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈਆਂ। ਇਹ ਇਸ ਮਹੀਨੇ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਜਾ ਰਿਹਾ ਹੈ।
ਉੱਥੇ ਹੀ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਅੱਜ ₹1350 ਪ੍ਰਤੀ ਕਿਲੋਗ੍ਰਾਮ (0.95%) ਦਾ ਵਾਧਾ ਹੋਇਆ। ਇਸ ਵਾਧੇ ਦੇ ਨਾਲ MCX ‘ਤੇ ਚਾਂਦੀ ਦੀ ਕੀਮਤ ₹1,69,004 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ।
ਉੱਥੇ ਹੀ ਚਾਂਦੀ ਦੀਆਂ ਕੀਮਤਾਂ ਲਗਾਤਾਰ 20 ਦਿਨਾਂ ਤੱਕ ਵਧਣ ਤੋਂ ਬਾਅਦ ਲਗਾਤਾਰ ਦੋ ਦਿਨ ਡਿੱਗੀਆਂ ਸਨ। ਵੀਰਵਾਰ ਨੂੰ, ਚਾਂਦੀ ₹5,917 ਡਿੱਗ ਕੇ ₹1,68,083 ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਸੀ। ਬੁੱਧਵਾਰ ਨੂੰ ਚਾਂਦੀ ₹1,74,000 ਪ੍ਰਤੀ ਕਿਲੋਗ੍ਰਾਮ ਸੀ। ਨਤੀਜੇ ਵਜੋਂ, ਦੋ ਦਿਨਾਂ ਵਿੱਚ ਚਾਂਦੀ ₹10,017 ਡਿੱਗੀ ਸੀ। ਇਸ ਤੋਂ ਪਹਿਲਾਂ, ਮੰਗਲਵਾਰ, 14 ਅਕਤੂਬਰ ਨੂੰ, ਚਾਂਦੀ ₹1,78,100 ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਸੀ।

